ਬੰਗਲੌਰ 14 ਜੂਨ – ਅਫਗਾਨਿਸਤਾਨ ਖਿਲਾਫ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਧਵਨ ਤੇ ਮੁਰਲੀ ਨੇ ਜਿੱਥੇ ਸੈਂਕੜੇ ਬਣਾਏ ਉਥੇ ਹੋਰਨਾਂ ਬੱਲੇਬਾਜ਼ਾਂ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਹਾਲਾਂਕਿ ਬਾਅਦ ਵਿਚ ਅਫਗਾਨਿਸਤਾਨ ਦੇ ਗੇਂਦਬਾਜਾਂ ਨੇ ਮੈਚ ਵਿਚ ਵਾਪਸੀ ਵੀ ਕੀਤੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਭਾਰਤ ਨੇ 6 ਵਿਕਟਾਂ ਦੇ ਨੁਕਸਾਨ ਤੇ 347 ਦੌੜਾਂ ਬਣਾ ਲਈਆਂ ਸਨ।
ਇਸ ਤੋਂ ਪਹਿਲਾਂ ਧਵਨ ਨੇ 107 ਤੇ ਮੁਰਲੀ ਨੇ 105 ਦੌੜਾਂ ਬਣਾਈਆ। ਜਦੋਂ ਕਿ ਐਲ ਰਾਹੁਲ ਨੇ 54 ਪੁਜਾਰਾ ਨੇ 35 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤਕ ਪਾਂਡਿਆ 10 ਤੇ ਅਸ਼ਵਿਨ 7 ਦੌੜਾਂ ਤੇ ਨਾਬਾਦ ਸਨ।
ਅਫਗਾਨਿਸਤਾਨ ਵਲੋਂ ਯਾਮਿਨ ਨੇ 2 ਵਫਾਦਾਰ, ਰਾਸ਼ਿਦ ਖਾਨ, ਮੁਜੀਬ ਤੇ ਰਹਿਮਾਨ ਨੇ 1-1 ਵਿਕਟ ਹਾਸਿਲ ਕੀਤੀ।