ਬੰਗਲੌਰ 14 ਜੂਨ (ਵਿਸ਼ਵ ਵਾਰਤਾ)- ਅਫਗਾਨਿਸਤਾਨ ਖਿਲਾਫ ਬੰਗਲੌਰ ਵਿਚ ਖੇਡੇ ਜਾ ਰਹੇ ਟੈਸਟ ਮੈਚ ਵਿਚ ਭਾਰਤ ਦੇ ਸਲਾਮੀ ਬਲੇਬਾਜ ਮੁਰਲੀ ਵਿਜੇ ਨੇ ਵੀ ਸੈਂਕੜਾ ਜੜ ਦਿੱਤਾ ਹੈ। ਉਸ ਦਾ ਇਹ 12ਵਾਂ ਟੈਸਟ ਸੈਂਕੜਾ ਹੈ। ਮੁਰਲੀ ਵਿਜੇ 105 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ 107 ਦੌੜਾਂ ਦਾ ਯੋਗਦਾਨ ਦਿਤਾ
ਇਸ ਦੇ ਨਾਲ ਹੀ ਭਾਰਤ ਮਜਬੂਤ ਸਥਿਤੀ ਵਿਚ ਪਹੁੰਚ ਗਿਆ ਹੈ। ਖਬਰ ਲਿਖੇ ਜਾਣ ਤਕ ਭਾਰਤ ਨੇ 3 ਵਿਕਟ ਦੇ ਨੁਕਸਾਨ ਤੇ 284 ਦੌੜਾਂ ਬਣਾ ਲਈਆਂ ਸਨ। ਦੂਸਰੇ ਪਾਸੇ ਕੇ ਐਲ ਰਾਹੁਲ ਨੇ 54 ਦੌੜਾਂ ਬਣਾਈਆਂ।