– ਨਾਮਵਰ ਐਸ.ਬੀ ਆਟੋ ਇਲੈਕਟ੍ਰੀਕਲ ਸ਼ੋਅ ਰੂਮ ਤੇ ਹੋਈ ਚੋਰੀ
ਬਲਾਚੌਰ, 10 ਜੂਨ (ਵਿਸ਼ਵ ਵਾਰਤਾ) ਅੱਜ ਤੜਕਸਾਰ ਕਰੀਬ ਤਿੰਨ ਵੱਜ ਕੇ 23 ਮਿੰਟ ਤੇ ਚੋਰਾਂ ਵੱਲੋਂ ਇਕ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ ਸਵਾ ਕੁ ਲੱਖ ਰੁਪਏ ਦਾ ਸਮਾਨ ਲੈ ਕੇ ਫਰਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਬਲਾਚੌਰ-ਨਵਾਂਸ਼ਹਿਰ ਸੜਕ ਤੇ ਸਥਿਤ ਐਸ.ਬੀ ਆਟੋ ਇਲੈਟ੍ਰਿਕ ਸ਼ੋਅ ਰੂਮ ਬਲਾਚੌਰ ਦੇ ਮਾਲਿਕ ਪ੍ਰਦੀਪ ਕੁਮਾਰ ਨੇ ਦੱਸਿਆਂ ਕਿ ਮੁੱਖ ਸੜਕ ਹੋਣ ਦੇ ਬਾਵਜੂਦ ਚੋਰਾਂ ਦੇ ਗ੍ਰੋਹ ਨੇ ਬੜੀ ਨਿਡਰਤਾ ਨਾਲ ਮਹਿਜ 8 ਮਿੰਟਾਂ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਲੱਗਦਾ ਹੈ ,ਘਟਨਾ ਸਥਾਨ ਤੋਂ ਪਤਾ ਚੱਲਦਾ ਹੈ ਕਿ ਚੋਰ ਜਿਹੜੇ ਕਿ ਜੀਪ ਵਿੱਚ ਆਏ ਸਨ ਨੇ ਸੈਂਟਰ ਲਾਕ ਤੋੜਣ ਦਾ ਯਤਨ ਕੀਤਾ,ਪਰ ਉਸ ਉਪਰੰਤ ਕਾਮਯਾਬੀ ਨਾ ਮਿਲਦੀ ਦੇਖ ਕੇ ਉਨ੍ਹਾਂ ਨੇ ਸ਼ਟਰ ਦੀਆਂ ਪਤੀਆਂ ਹੀ ਉਖਾੜ ਦਿੱਤੀਆਂ ਤੇ 10 ਬੈਟਰੇ ਤੇ 2 ਇਨਵਰਟਰ ਲੈ ਕੇ ਚੱਲਦੇ ਬਣੇ,ਇਸ ਤੋਂ ਪਹਿਲਾਂ ਉਹ ਕਿਸੇ ਦੀ ਨਜਰ ਵਿੱਚ ਨਾ ਆਉਣ ਉਨ੍ਹਾਂ ਨੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਉਪਰ ਵੱਲ ਨੂੰ ਘੁੰਮਾਅ ਦਿੱਤੇ,ਪਰ ਅੰਦਰ ਲੱਗੇ ਹੋਰ ਕੈਮਰੇ ਵਿੱਚ ਉਹ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ,ਇਸ ਤੋਂ ਇਲਾਵਾ ਸ਼ਟਰ ਤੇ ਲੱਗ ਲਾਲ ਰੰਗ ਕਾਰਨ ਉਨ੍ਹਾਂ ਦੇ ਫਿੰਗਰ ਪ੍ਰਿੰਟ ਵੀ ਨਜਰੀ ਪੈ ਰਹੇ ਸਨ।
ਥਾਣਾ ਮੁੱਖੀ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆਂ ਕਿ ਪੁਲਿਸ ਵੱਖ ਵੱਖ ਐਂੰਗਲਾ ਤੇ ਕੰਮ ਕਰ ਰਹੀ ਹੈ,ਅਤੇ ਵਾਰਦਾਤ ਵਿੱਚ ਸ਼ਾਮਿਲ ਵਿਆਕਤੀ ਜਲਦੀ ਹੀ ਪੁਲਿਸ ਅੜ੍ਹਿਕੇ ਚੜ੍ਹ ਜਾਣਗੇ।
ਦੂਜੇ ਪਾਸੇ ਏ ਐਸ ਆਈ ਜੋਗਿੰਦਰ ਸਿੰਘ ਨੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ