- ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ 76 ਸੀਟਾਂ ਜਿੱਤ ਕੇ ਬਣੀ ਸਭ ਤੋਂ ਵੱਡੀ ਪਾਰਟੀ
ਓਨਟਾਰੀਓ , 8 ਜੂਨ – ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਡਗ ਫੋਰਡ ਦੀ ਪਾਰਟੀ ਪ੍ਰੋਗਰੈਸਿਵ ਕੰਜ਼ਰਵੇਟਿਵ (ਪੀ. ਸੀ.) ਨੇ ਵੱਡੀ ਜਿੱਤ ਹਾਸਿਲ ਕੀਤੀ। 124 ਸੀਟਾਂ ਲਈ ਹੋਈ ਚੋਣ ਵਿਚ ਪੀ. ਸੀ. ਪਾਰਟੀ ਨੇ 76 ਸੀਟਾਂ ਜਿੱਤੀਆਂ। ਉੱਥੇ ਐੱਨ. ਡੀ. ਪੀ. 40 ਸੀਟਾਂ ਜਿੱਤ ਕੇ ਦੂਸਰੇ ਸਥਾਰ ਤੇ ਰਹੀ। ਇਸ ਦੌਰਾਨ ਲਿਬਰਲ ਪਾਰਟੀ ਨੂੰ ਕੇਵਲ 7 ਸੀਟਾਂ ਹੀ ਮਿਲੀਆਂ।
ਇਨ੍ਹਾਂ ਚੋਣਾਂ ‘ਚ ਪੰਜਾਬੀ ਉਮੀਦਵਾਰਾਂ ਨੇ ਵੀ ਝੰਡੇ ਗੱਡੇ ਹਨ। ਬਰੈਂਪਟਨ ਵੈਸਟ ਤੋਂ ਪੀ. ਸੀ. ਉਮੀਦਵਾਰ ਅਮਰਜੋਤ ਸੰਧੂ ਅਤੇ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਿੰਘ ਸਰਕਾਰੀਆ ਨੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਮਿਲਟਨ ਤੋਂ ਪਰਮ ਗਿੱਲ ਨੇ ਜਿੱਤ ਦਰਜ ਕੀਤੀ ਹੈ। ਬਰੈਂਪਟਨ ਈਸਟ ਤੋਂ ਐੱਨ. ਡੀ. ਪੀ. ਉਮੀਦਵਾਰ ਗੁਰਰਤਨ ਸਿੰਘ ਅਤੇ ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ ਨੇ ਜਿੱਤ ਦਰਜ ਕੀਤੀ।