ਅਭਿਨੇਤਾ ਅਕਸ਼ੈ ਕੁਮਾਰ ਅੱਜ ਮਨਾ ਰਿਹੈ 50ਵਾਂ ਜਨਮ ਦਿਨ

800


ਮੁੰਬਈ, 9 ਸਤੰਬਰ : ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਅੱਜ ਆਪਣਾ 50ਵਾਂ ਜਨਮ ਦਿਨ ਮਨਾ ਰਿਹਾ ਹੈ| 9 ਸਤੰਬਰ 1967 ਨੂੰ ਜਨਮੇ ਅਕਸ਼ੈ ਕੁਮਾਰ ਨੂੰ ਅੱਜ ਜਨਮ ਦਿਨ ਉਤੇ ਉਨ੍ਹਾਂ ਬਾਲੀਵੁੱਡ ਦੀਆਂ ਹਸਤੀਆਂ ਤੋਂ ਇਲਾਵਾ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ|
ਜ਼ਿਕਰਯੋਗ ਹੈ ਕਿ ਇੱਕ ਅਦਾਕਾਰ ਵਜੋਂ ਉਹ ਸੌ ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਜਦੋਂ ਉਸਨੇ 1990 ਦੇ ਦੌਰ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਹ ਮੁੱਖ ਤੌਰ ਤੇ ਐਕਸ਼ਨ ਫਿਲਮਾਂ ਵਿੱਚ ਅਭਿਨੈ ਸੀ ਅਤੇ ਉਹ ਖਿਲਡ਼ੀ ਲਡ਼ੀ ਦੀਆਂ ਫਿਲਮਾਂ , ਮੋਹਰਾ (1994), ਮੈਂ ਖਿਲਾਡ਼ੀ ਤੂੰ ਅਨਾਡ਼ੀ (1994), ਸਪੂਤ (1996) ਅਤੇ ਅੰਗਾਰੇ (1998) ਕਰਕੇ ਮਸ਼ਹੂਰ ਹੋੲਿਅਾ। ਬਾਅਦ ਵਿਚ, ਕੁਮਾਰ ਨੇ ਆਪਣੇ ਨਾਟਕ, ਰੋਮਾਂਚਕ ਅਤੇ ਹਾਸ-ਰਸ ਭੂਮਿਕਾ ਲਈ ਪ੍ਰਸਿੱਧੀ ਹਾਸਲ ਕੀਤੀ। ਸੰਘਰਸ਼ (1999) ਵਿਚ ਇਕ ਹਿਟਲਰ ਪ੍ਰੋਫੈਸਰ ਅਤੇ ਜਾਨਵਰ (1999) ਵਿਚ ਇਕ ਅਪਰਾਧੀ ਦੀ ਭੂਮਿਕਾ ਲਈ ਉਸ ਦੀ ਬਹੁਤ ਪ੍ਰਸ਼ੰਸਾ ਹੋੲੀ। ਧਡ਼ਕਣ (2000), ਅੰਦਾਜ਼ (2003) ਅਤੇ ਨਮਸਤੇ ਲੰਡਨ (2007) ਵਰਗੀਆਂ ਰੋਮਾਂਟਿਕ ਫਿਲਮਾਂ , ਵਕਤ (2005) ਵਰਗੀਆਂ ਡਰਾਮਾ ਫਿਲਮਾਂ; ਕਾਮੇਡੀ ਫਿਲਮਾਂ ਜਿਵੇਂ ਹੇਰਾ ਫੇਰੀ (2000), ਮੁਜਸੇ ਸ਼ਦੀ ਕਰੋਗੀ (2004), ਗਰਮ ਮਸਾਲਾ (2005), ਭਾਗਮ ਭਾਗ (2006), ਭੂਲ ਭੁਲਇਆ (2007) ਅਤੇ ਸਿੰਘ ਇਜ਼ ਕਿਂਗ (2008) ਵਿੱਚ ੳੁਸਦਾ ਪ੍ਰਦਰਸ਼ਨ ਬਹੁਤ ਵਧੀਆ ਸੀ। 2007 ਵਿਚ, ਉਸਨੇ ਲਗਾਤਾਰ ਲਗਾਤਾਰ ਸਫਲ ਫਿਲਮਾਂ ਵਿਚ ਕੰਮ ਕੀਤਾ ਸੀ। ਅਦਾਕਾਰੀ ਤੋਂ ਇਲਾਵਾ, ਕੁਮਾਰ ਸਟੰਟ ਐਕਟਰ ਵਜੋਂ ਵੀ ਕੰਮ ਕਰਦਾ ਹੈ, ਉਹ ਅਕਸਰ ਆਪਣੀਆਂ ਫਿਲਮਾਂ ਵਿੱਚ ਕਈ ਖਤਰਨਾਕ ਸਟੰਟ ਪੇਸ਼ ਕਰਦੇ ਹਨ, ਜਿਸ ਕਰਕੇ ੳੁਸਨੂੰ ੲਿੰਡਿਅਨ ਜੈਕੀ ਚੈਨ ਦਾ ਖਿਤਾਬ ਵੀ ਮਿਲਿਅਾ ਹੈ
ਉਸਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। 2011 ਵਿੱਚ, ਏਸ਼ੀਅਨ ਅਵਾਰਡਜ਼ ਨੇ ੳੁਸਨੁੰ, ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕੀਤਾ।