ਅਧਿਕਾਰੀ ਆਪਣੇ ਕੰਮ ਪ੍ਰਤੀ ਹੋਣਗੇ ਜਵਾਬਦੇਹ
127.13 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਅਤੇ 19209 ਕਰੋੜ ਰੁਪਏ ਦੀ ਕੀਤੀ ਅਦਾਇਗੀ
ਚੰਡੀਗੜ, 25 ਮਈ (ਵਿਸ਼ਵ ਵਾਰਤਾ)-ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰਾਂ ਦਾ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ। ਹਰ ਅਧਿਕਾਰੀ ਅਤੇ ਕਰਮਚਾਰੀ ਆਪਣੇ ਕੰਮ ਪ੍ਰਤੀ ਜਵਾਬਦੇਹ ਹੋਵੇਗਾ ਅਤੇ ਇਸ ਮਾਮਲੇ ਵਿੱਚ ਕਿਸੇ ਤਰਾਂ ਦੀ ਕੁਤਾਹੀ ਦੀ ਸੰਭਾਵਨਾ ਨਹੀਂ ਹੋਣੀ ਚਾਹੀਦੀ ।
ਇਹ ਗੱਲ ਸ੍ਰੀ ਆਸ਼ੂ ਨੇ ਅਨਾਜ ਭਵਨ ਚੰਡੀਗੜ ਵਿਖੇ ਪੰਜਾਬ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਦੇ ਰਾਜ ਅਤੇ ਜ਼ਿਲਾ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਹੀ। ਮੀਟਿੰਗ ਦੇ ਸ਼ੁਰੂਆਤ ਵਿੱਚ ਹੀ ਉਨਾਂ ਨੇ ਜਨਤਾ ਦੇ ਇੱਕ ਇੱਕ ਪੈਸੇ ਅਤੇ ਖਰੀਦੇ ਗਏ ਅਨਾਜ ਦੇ ਇੱਕ ਇੱਕ ਦਾਣੇ ਦੇ ਹਿਸਾਬ ਨੂੰ ਬਣਾਏ ਰੱਖਣ ਦਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ।
ਉਨਾ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ 127.13 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਜਦ ਕਿ ਪਿਛਲੇ ਵਰੇ ਇਹ ਖਰੀਦ 119.26 ਲੱਖ ਮੀਟ੍ਰਿਕ ਟਨ ਸੀ।ਇਸ ਵਾਰ ਸੂਬੇ ਵਿੱਚ ਕਣਕ ਦੀ ਜ਼ਿਆਦਾ ਆਮਦ ਦੇ ਬਾਵਜੂਦ ਲਿਫਟਿੰਗ ਸੁਚਾਰੂ ਰਹੀ ਹੈ। ਉਨਾ ਕਿਹਾ ਕਿ ਹੁਣ ਤੱਕ ਮੰਡੀਆਂ ਵਿੱਚ ਪਹੁੰਚੀ 99 ਫੀਸਦੀ ਕਣਕ ਦੀ ਲਿਫਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਿਸਾਨਾਂ ਨੂੰ 19209.16 ਕਰੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ। ਉਨਾ ਸਪੱਸ਼ਟ ਕੀਤਾ ਕਿ ਜਿਸ ਤਰਾ ਮੰਡੀਆਂ ਵਿੱਚ ਕਣਕ ਦੀ ਆਮਦ ਹੋਈ ਤੁਰੰਤ ਹੀ ਉਸਦੀ ਖਰੀਦ ਕਰ ਲਈ ਗਈ।
ਸ੍ਰੀ ਆਸ਼ੂ ਨੇ ਕਿਹਾ ਕਿ ਜਿਸ ਸਟਾਕ ਦੀ ਲਿਫਟਿੰਗ ਹੋ ਚੁੱਕੀ ਹੈ ਉਸਦੇ ਸੁਰੱਖਿਅਤ ਭੰਡਾਰਨ ਨੂੰ ਲੈ ਕੇ ਵਿਭਾਗ ਯਤਨਸ਼ੀਲ ਹੈ। ਸਾਡਾ ਪੂਰਾ ਯਤਨ ਹੈ ਕਿ ਜਿੰਨੀ ਵੀ ਕਣਕ ਦੀ ਖਰੀਦ ਕੀਤੀ ਗਈ ਹੈ ਉਸਦਾ ਭੰਡਾਰਨ ਢੱਕੇ ਹੋਏ ਅਤੇ ਸੁਰੱਖਿਅਤ ਸਥਾਨ ਤੇ ਕੀਤਾ ਜਾਵੇ। ਜਿੰਨੀ ਵੀ ਕਣਕ ਦਾ ਭੰਡਾਰਨ ਹਾਲੇ ਖੁੱਲੇ ਵਿੱਚ ਹੈ ਉਸਦੇ ਵੀ ਸੁਰੱਖਿਅਤ ਭੰਡਾਰਨ ਲਈ ਵਿਭਾਗ ਜਾਗਰੂਕ ਹੈ । ਉਨਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਝੋਨੇ ਦੀ ਮਿਲਿੰਗ ਨੂੰ ਯਕੀਨੀ ਕਰ 30 ਮਈ ਤੱਕ ਐਫ.ਸੀ.ਆਈ. ਦੇ ਸਪੁਰਦ ਕਰ ਦਿੱਤੀ ਜਾਵੇ।
ਇਸ ਦੌਰਾਨ ਵਿਭਾਗ ਦੇ ਪ੍ਰਮੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਨੇ ਮੀਟਿੰਗ ਵਿੱਚ ਮੌਜੂਦ ਸਾਰੇ ਜ਼ਿਲ•ਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰਾਂ ਨੂੰ ਹਦਾਇਤ ਦਿੱਤੀ ਕਿ ਉਹ ਆਪਣੇ ਆਪਣੇ ਖਾਤਿਆਂ ਨੂੰ ਸਹੀ ਰੱਖਣ ਅਤੇ ਜਲਦ ਤੋਂ ਜਲਦ ਬਿਲ ਭੇਜ ਕੇ ਮੁੱਖ ਦਫ਼ਤਰ ਤੋਂ ਇਨ•ਾਂ ਦੀ ਅਦਾਇਗੀ ਨੂੰ ਯਕੀਨੀ ਬਣਾਉਣ। ਉਨਾ ਕਿਹਾ ਕਿ ਮਈ ਤੱਕ ਹੀ ਸੀ.ਸੀ.ਐੱਲ. ਲਿਮਟ ਦੀ ਮਿਆਦ ਹੈ, ਇਸ ਲਈ ਕਿਸੇ ਤਰਾ ਦੀ ਅਦਾਇਗੀ ਲੰਬਿਤ ਨਾ ਰਹੇ।
ਮੋਬਾਈਲ ਲੈਣ ਤੋਂ ਇਨਕਾਰ ਕਰਨ ‘ਤੇ ਦੁਕਾਨਦਾਰ ‘ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ ਜਾਰੀ
ਮੋਬਾਈਲ ਲੈਣ ਤੋਂ ਇਨਕਾਰ ਕਰਨ 'ਤੇ ਦੁਕਾਨਦਾਰ 'ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ...