ਨਵੀਂ ਦਿੱਲੀ 24 ਮਈ – ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਅੱਜ ਲਗਾਤਾਰ 11ਵੇਂ ਦਿਨ ਵੀ ਤੇਲ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ 83 ਰੁ. ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਈਆਂ ਹਨ।
ਇਸ ਦੌਰਾਨ ਚੰਡੀਗੜ੍ਹ ਵਿਚ ਪੈਟਰੋਲ ਅੱਜ 29 ਪੈਸੇ ਦੇ ਵਾਧੇ ਨਾਲ 74.51 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਿਆ, ਉਥੇ ਡੀਜ਼ਲ 19 ਪੈਸੇ ਦੇ ਵਾਧੇ ਨਾਲ 66.55 ਰੁ. ਪ੍ਰਤੀ ਲੀਟਰ ਤਕ ਪਹੁੰਚ ਗਿਆ ਹੈ।
ਨਵੀਂ ਦਿੱਲੀ ਵਿਚ ਪੈਟਰੇਲ 30 ਪੈਸੇ ਦੇ ਵਾਧੇ ਨਾਲ 77,47 ਤੇ ਡੀਜ਼ਲ 19 ਪੈਸੇ ਦੇ ਵਾਧੇ ਨਾਲ 68.53 ਰੁ. ਪ੍ਰਤੀ ਲੀਟਰ ਤੱਕ ਪਹੁੰਚ ਗਿਆ।
ਇਸੇ ਤਰ੍ਹਾਂ ਲੁਧਿਆਣਾ ਵਿਚ ਪੈਟਰੋਲ 31 ਪੈਸੇ ਵਾਧੇ ਨਾਲ 83.03 ਉਤੇ ਤੇ ਡੀਜ਼ਲ 19 ਪੈਸੇ ਦੇ ਵਾਧੇ ਨਾਲ 68.69 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ।
ਪਟਿਆਲਾ ਵਿਚ ਪੈਟਰੋਲ 30 ਪੈਸੇ ਵਾਧੇ ਨਾਲ 83.12 ਉਤੇ ਤੇ ਡੀਜ਼ਲ 19 ਪੈਸੇ ਦੇ ਵਾਧੇ ਨਾਲ 68.78 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ ਹੈ।