ਮਾਨਸਾ, 22 ਮਈ (ਵਿਸ਼ਵ ਵਾਰਤਾ)- ਰਿਸ਼ਵਤ ਮਾਮਲੇ ਵਿਚ ਫਸੇ ਮਾਨਸਾ ਜ਼ੇਲ੍ਹ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਤੋਂ ਬਾਅਦ ਅੱਜ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਨੂੰ ਵੀ ਬਠਿੰਡਾ ਦੀ ਸੈਂਟਰਲ ਜੇਲ੍ਹ ਵਿਚ ਭੇਜ਼ ਦਿੱਤਾ ਗਿਆ ਹੈ। ਉਨ੍ਹਾਂ ਅੱਜ ਪੁਲੀਸ ਰਿਮਾਂਡ ਖਤਮ ਹੋ ਗਿਆ ਸੀ ਅਤੇ ਵਿਭਾਗ ਵੱਲੋਂ ਉਨ੍ਹਾਂ ਦੀ ਅਲਮਾਰੀ ਦੀ ਕੀਤੀ ਗਈ ਤਲਾਸ਼ੀ ਤੋਂ ਬਾਅਦ ਬਰਾਮਦ ਕੀਤੇ ਗਏ ਬੀੜੀਆਂ ਦੇ 2 ਬੰਡਲ, 22 ਮੋਬਾਇਲ ਫੋਨ ਅਤੇ 7 ਸਿੰਮ ਕਾਰਡਾਂ ਸਮੇਤ 97 ਗੋਲੀਆਂ ਨੂੰ ਬਰਾਮਦ ਕੀਤਾ ਗਿਆ ਹੈ। ਜ਼ੇਲ੍ਹ ਵਿਭਾਗ ਦੇ ਇਸ ਬਰਾਮਦਗੀ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਬਰਾਮਦਗੀਆਂ ਦਾ ਇਹ ਮਾਮਲਾ ਮਹਿਕਮੇ ਦੇ ਉਚ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਅਧਿਕਾਰੀ *ਤੇ ਵੱਖਰੀ ਕਾਰਵਾਈ ਕੀਤੇ ਜਾਣ ਦੀ ਹੁਣ ਉਮੀਦ ਬੱਝ ਗਈ ਹੈ।
ਵਿਜੀਲੈਂਸ ਵਿਭਾਗ ਦੇ ਡੀਐਸਪੀ ਮਨਜੀਤ ਸਿµਘ ਸਿੱਧੂ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਦੀ ਅਲਮਾਰੀ ਵਿਚੋਂ ਮਿਲੇ ਸਮਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਅਜਿਹੇ ਅਧਿਕਾਰੀ ਦੀ ਨਿੱਜੀ ਅਲਮਾਰੀ ਖੋਲਿਆ ਅਜਿਹੇ ਨਸ਼ੀਲੇ ਪਦਾਰਥ ਅਤੇ ਮੋਬਾਇਲ ਫੋਨ ਆਦਿ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵੀ ਗੰਭੀਰਤਾ ਨਾਲ ਪੜਤਾਲ ਕੀਤੀ ਗਈ ਹੈ ਕਿ ਇਹ ਮੋਬਾਇਲ ਕਿਹੜੇ ਵਿਅਕਤੀਆਂ ਦੇ ਹੋ ਸਕਦੇ ਹਨ ਅਤੇ ਇਹ ਸਿੰਮ ਕਿਸ—ਕਿਸ ਦੇ ਨਾਂ ਉਪਰ ਖਰੀਦੇ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਜਾਪਦਾ ਹੈ ਕਿ ਬੀੜੀਆਂ ਦੇ ਬੰਡਲ ਕੈਦੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੀ ਮੰਗਵਾਏ ਗਏ ਹਨ, ਪਰ ਵਿਭਾਗ ਇਨ੍ਹਾਂ ਮਾਮਲਿਆਂ ਨੂੰ ਕਈ ਪੱਖਾਂ ਤੋਂ ਵਾਚ ਰਿਹਾ ਹੈ।
ਮਾਨ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ: ਬਾਜਵਾ
ਮਾਨ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ: ਬਾਜਵਾ ਚੰਡੀਗੜ, 23 ਅਪ੍ਰੈਲ (ਵਿਸ਼ਵ ਵਾਰਤਾ):- ਵਿਰੋਧੀ ਧਿਰ ਦੇ ਆਗੂ...