ਮਾਨਸਾ, 17 ਮਈ (ਵਿਸ਼ਵ ਵਾਰਤਾ)-ਕੈਦੀਆਂ ਪਾਸੋਂ ਰਿਸ਼ਵਤ ਲੈਣ ਦੇ ਪੁਰਾਣੇ ਮਾਮਲੇ ਵਿਚ ਵਿਜੀਲੈਂਸ ਵਿਭਾਗ ਨੇ ਜੇਲ੍ਹ ਸੁਪਰਡੈਂਟ ਮਾਨਸਾ ਦਵਿੰਦਰ ਸਿੰਘ ਰੰਧਾਵਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕੋਲੋਂ ਕੁਝ ਨਗਦੀ ਵੀ ਬਰਾਮਦ ਹੋਈ ਵੀ ਦੱਸੀ ਗਈ ਹੈ। ਇਸ ਮਾਮਲੇ ਵਿਚ ਪਹਿਲਾਂ ਵਿਜੀਲੈਂਸ ਵਿਭਾਗ ਡਿਪਟੀ ਜੇਲ੍ਹ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਇੱਕ ਕੈਦੀ ਦੇ ਖਿਲਾਫ਼ ਮਾਮਲਾ ਦਰਜ ਕਰ ਚੁੱਕਿਆ ਹੈ, ਜਿੰਨ੍ਹਾਂ ਵਿਚੋਂ ਕੁਝ ਦੀ ਗਿ®ਫਤਾਰੀ ਬਾਕੀ ਹੈ। ਸ੍ਰੀ ਰੰਧਾਵਾ ਨੂੰ ਵਿਜੀਲੈਂਸ ਦੀ ਟੀਮ ਨੇ ਮਾਨਸਾ ਦੀ ਜ਼ੇਲ੍ਹ *ਚੋਂ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੀ ਗ੍ਰਿਫਤਾਰੀ ਸਬੰਧੀ ਪ੍ਰਗਟਾਵਾ ਵਿਜੀਲੈਂਸ ਵਿਭਾਗ ਦੇ ਮਾਨਸਾ ਸਥਿਤ ਡੀਐਸਪੀ ਮਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਮਹਿਕਮੇ ਦੇ ਚੀਫ ਡਾਇਰੈਕਟਰ ਵੱਲੋਂ ਉਨ੍ਹਾਂ ਨੂੰ ਕੈਦੀਆਂ ਅਤੇ ਰਿਸ਼ਤੇਦਾਰਾਂ ਪਾਸੋਂ ਨਗਦੀਆਂ ਲੈਣ ਦੇ ਕਸੂਰਵਾਰ ਪਾਏ ਜਾਣ ਤੋਂ ਬਾਅਦ ਦਰਜ ਹੋਏ ਮਾਮਲੇ ਸਬੰਧੀ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਮਹਿਕਮੇ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਹੈ ਅਤੇ ਭਲਕੇ ਉਨ੍ਹਾਂ ਨੂੰ ਮਾਨਸਾ ਦੀ ਸੀ.ਜੀ.ਐਮ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਮਾਨਸਾ ਦੀ ਜ਼ਿਲ੍ਹਾ ਜੇਲ੍ਹ ਅੰਦਰ ਦੋ ਕੈਦੀਆਂ ਪਾਸੋਂ ਲ¤ਖਾਂ ਰੁਪਏ ਦੀ ਰਿਸ਼ਵਤ ਲੈਣ ਵਾਲੇ ਇਕ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ’ਤੇ ਵਿਜੀਲੈਂਸ ਵਿਭਾਗ ਵਲੋਂ ਪਰਚਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ 17 ਦਸµਬਰ ਨੂੰ 2017 ਨੂੰ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਇੱਕ ਕੈਦੀ ਪਵਨ ਕੁਮਾਰ ਨੂੰ ਇਸ ਮਾਮਲੇ ਵਿਚ ਫੜਿਆ ਗਿਆ ਸੀ। ਜ਼ੇਲ੍ਹ ਅਧਿਕਾਰੀ ਤੇ ਕੈਦੀ ਨੂੰ ਵਿਜੀਲੈਂਸ ਅਫਸਰਾਂ ਨੇ ਜੇਲ੍ਹ ਤੋਂ ਬਾਹਰੋਂ ਰੰਗੇ ਹੱਥੀਂ ਦਬੋਚਿਆ ਸੀ। ਵਿਜੀਲੈਂਸ ਟੀਮ ਨੂੰ ਇਸ ਸਬੰਧੀ ਰਿਸ਼ਵਤ ਲੈਣ ਲਈ ਪੁਜੇ ਇ¤ਕ ਕੈਦੀ ਦੇ ਭਰਾ ਨੇ ਸੂਚਨਾ ਦਿ¤ਤੀ ਸੀ ਕਿ ਮਾਨਸਾ ਜ਼ੇਲ੍ਹ ਅੰਦਰ ਨਸ਼ਾ ਤਸਕਰੀ ਦੇ ਮਾਮਲੇ ਵਿਚ ਸ਼ਾਹਬਾਦ ਮਾਰਕੰਡਾ ਦਾ ਵਾਸੀ ਇ¤ਕ ਨੌਜਵਾਨ ਗੌਰਵ ਕੁਮਾਰ ਸਜ਼ਾ ਭੁਗਤ ਰਿਹਾ ਹੈ ਅਤੇ ਜੇਲ੍ਹ ਅµਦਰ ਉਹ ਕµਟੀਨ ’ਤੇ ਡਿਊਟੀ ਨਿਭਾਉਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਵਿਜੀਲੈਂਸ ਵਿਭਾਗ ਨੇ ਜ਼ੇਲ੍ਹ ਦੇ ਮੌਜੂਦਾ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਵੀ ਸ਼ਾਮਿਲ ਕੀਤਾ ਸੀ। ਉਨ੍ਹਾਂ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਸਬµਧੀ ਪੜਤਾਲ ਚੱਲ ਰਹੀ ਸੀ ਅਤੇ ਉਸ ਪੜਤਾਲ ਵਿਚ ਉਨ੍ਹਾਂ ਨੂੰ ਕਸੂਰਵਾਰ ਠਹਿਰਾਉਣ ਤੋਂ ਬਾਅਦ ਅੱਜ ਰਿਹਾਸਤ ਵਿਚ ਲਿਆ ਗਿਆ ਹੈ।
ਵਿਜੀਲੈਂਸ ਵਿਭਾਗ ਦੇ ਡੀਐਸਪੀ ਮਨਜੀਤ ਸਿµਘ ਨੇ ਦਸਿਆ ਕਿ ਵੀਰਵਾਰ ਨੂੰ ਉਨ੍ਹਾਂ ਦੀ ਟੀਮ ਨੇ ਮਾਨਸਾ ਜ਼ੇਲ੍ਹ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਉਕਤ ਮਾਮਲੇ ਵਿਚ ਗਿ®ਫਤਾਰ ਕੀਤਾ ਹੈ, ਜਿµਨ੍ਹਾਂ ਪਾਸੋਂ 40 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਨਾਲੋ—ਨਾਲ ਜਾਰੀ ਹੈ।
ਮੋਬਾਈਲ ਲੈਣ ਤੋਂ ਇਨਕਾਰ ਕਰਨ ‘ਤੇ ਦੁਕਾਨਦਾਰ ‘ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ ਜਾਰੀ
ਮੋਬਾਈਲ ਲੈਣ ਤੋਂ ਇਨਕਾਰ ਕਰਨ 'ਤੇ ਦੁਕਾਨਦਾਰ 'ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ...