ਚੰਡੀਗੜ, 10 ਮਈ (ਵਿਸ਼ਵ ਵਾਰਤਾ) – ਚੰਡੀਗੜ ਵਿਖੇ ਸੋਮਵਾਰ ਸ਼ਾਮ ਰੇਡੀਉ ਧਮਾਲ ਪੰਜਾਬੀ ਮਿਊਜ਼ਿਕ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਨੇ ਗਾਇਕ ਅਤੇ ਅਦਾਕਾਰ ਨਵਰਾਜ ਹੰਸ ਨੂੰ ਸਨਮਾਨਿਤ ਕੀਤਾ।
ਚੰਡੀਗੜ ਦੇ ਜੇ.ਡਬਲਿਊ ਮੈਰੀਏਟ ਵਿਖੇ ਆਯੋਜਿਤ ਇਸ ਪ੍ਰੋਗਰਾਮ ਵਿਚ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਐਸ.ਸੀ. ਬੀ.ਸੀ. ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵੀ ਮੌਜੂਦ ਰਹੇ।