ਗੁਰਤੇਜ਼ ਸਿੰਘ ਜਗਰੀ ਨੇ ਮੁੱਖ ਰੂਪ ਵਿਚ ਮੁਜਾਹਰੇ ਨੂੰ ਕੀਤਾ ਸੰਬੋਧਨ
ਮਾਨਸਾ, 8 ਮਈ (ਵਿਸ਼ਵ ਵਾਰਤਾ)- ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਵੱਖ—ਵੱਖ ਬੈਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਟੇਟ ਬੈਂਕ ਆਫ ਇਡੀਆ ਮਾਨਸਾ ਦੀ ਬਰਾਂਚ ਅੱਗੇ ਰੋਸ ਮੁਜਾਹਰਾ ਕੀਤਾ ਗਿਆ, ਜਿਸ ਵਿਚ ਵੱਖ—ਵੱਖ ਬੈਕਾਂ ਦੇ ਮੁਲਾਜਮਾਂ ਨੇ ਭਾਗ ਲਿਆ। ਮੁਜਾਹਰਕਾਰੀ ਦੋਸ਼ ਲਾ ਰਹੇ ਸਨ ਕਿ ਸਰਕਾਰ ਨੇ ਬੈਕਾਂ ਦੇ ਮੁਲਾਜਮਾਂ ਨੂੰ 2 ਪ੍ਰਤੀਸ਼ਤ ਵਾਧੇ ਦੀ ਆਫਰ ਕਰਕੇ ਇਨ੍ਹਾਂ ਕੋਝਾ ਮਜਾਕ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਮਹੀਨੇ ਦੇ ਅੰਤਰ ਵਿਚ 30 ਅਤੇ 31 ਮਈ ਨੂੰ ਦੋ ਦਿਨਾਂ ਦੀ ਹੜਤਾਲ ਵੀ ਕੀਤੀ ਜਾਵੇਗੀ ਅਤੇ ਜੇਕਰ ਨੌਬਤ ਆਈ ਤਾਂ ਇਸ ਹੜਤਾਲ ਨੂੰ ਅਣਮਿਥੇ ਸਮੇਂ ਲਈ ਕਰਨ ਵਾਸਤੇ ਵੀ ਮਜਬੂਰ ਹੋਣਾ ਪੈ ਸਕਦਾ ਹੈ।
ਇਸ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸਟੇਟ ਬੈਂਕ ਆਫ ਇੰਡੀਆ ਆਫਿਸਰਜ਼ ਐਸੋਸੀਏਸ਼ਨ ਦੇ ਸਹਾਇਕ ਜਨਰਲ ਸਕੱਤਰ ਗੁਰਤੇਜ਼ ਸਿੰਘ ਜਗਰੀ ਨੇ ਕਿਹਾ ਕਿ ਬੈਕਾਂ ਦਾ ਆਪਰੇਟਿੰਗ ਬਹੁਤ ਜਿਆਦਾ ਹੈ, ਪਰ ਬੈਕ ਕਰਜੇ ਦੀ ਪ੍ਰਵੀਜ਼ਨ ਕਰਕੇ ਹਰ ਬਾਰ ਘਾਟਾ ਦਿਖਾਇਆ ਜਾਂਦਾ ਹੈ, ਜਦੋਂ ਵੀ ਪੰਜ ਸਾਲ ਬਾਅਦ ਸੈਟਲਮਂੈਟ ਦਾ ਸਮਾਂ ਆਉਂਦਾ ਹੈ ਤਾਂ ਸਰਕਾਰ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਉਨ੍ਹਾਂ ਨਾਲ ਭੱਦਾ ਮਜਾਕ ਕਰਦੀ ਹੈ।
ਇਸ ਮੌਕੇ ਨਰਪਾਲ ਸਿੰਘ, ਰਾਕੇਸ਼ ਕੁਮਾਰ ਗਰਗ, ਕੁਲਦੀਪ ਰਾਏ, ਪਰਨੀਤ ਕੁਮਾਰ, ਵਿਕਾਸ ਨਿਤਿਨ, ਨਿਖਿਲ, ਰਣਜੀਤ, ਵਿਵੇਕ ਕੁਮਾਰ, ਗਗਨਦੀਪ, ਵੰਦਨਾ ਰਾਣੀ, ਗੁਰਪ੍ਰੀਤ ਸਿੰਘ ਅਤੇ ਹੋਰ ਵੱਖ—ਵੱਖ ਬੈਂਕਾ ਦੇ ਕਰਮਚਾਰੀਆਂ ਨੇ ਵੀ ਸੰਬੋਧਨ ਕੀਤਾ।
ਫੋਟੋ ਕੈਪਸ਼ਨ: ਐਸ.ਬੀ.ਆਈ ਬੈਂਕ ਮੁਹਰੇ ਨਾਅਰੇਬਾਜੀ ਕਰਦੇ ਬੈਂਕ ਅਧਿਕਾਰੀ। ਫੋਟੋ: ਜੋਗਿੰਦਰ ਮਾਨ