ਪੰਚਕੂਲਾ, 5 ਮਈ – ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਉਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਹੱਤਿਆ ਮਾਮਲੇ ਵਿਚ ਅੱਜ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਸੁਣਵਾਈ ਹੋਈ| ਇਸ ਮਾਮਲੇ ਵਿਚ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਹੋਈ| ਮਾਮਲੇ ਦੀ ਅਗਲੀ ਸੁਣਵਾਈ ਹੁਣ 8 ਮਈ ਨੂੰ ਹੋਵੇਗੀ| ਇਸ ਦਿਨ ਮਾਮਲੇ ਵਿਚ ਖੱਟਾ ਸਿੰਘ ਦੀ ਗਵਾਈ ਉਤੇ ਕ੍ਰਾਸ ਐਗਜ਼ਾਮਿਨ ਹੋਵੇਗਾ|
ਡੇਰਾ ਪ੍ਰਮੁੱਖ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਇਆ| ਇਸ ਮਾਮਲੇ ਵਿਚ ਆਖਰੀ ਬਹਿਸ ਦੀ ਪ੍ਰਕਿਰਿਆ ਪੂਰੀ ਹੁੰਦੇ ਹੀ ਫੈਸਲਾ ਸੁਣਾਇਆ ਜਾਵੇਗਾ|
ਦੱਸਣਯੋਗ ਹੈ ਕਿ ਡੇਰਾ ਮੁੱਖੀ ਉਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਦੋਸ਼ ਲੱਗੇ ਹਨ| ਪੱਤਰਕਾਰ ਰਾਮਚੰਦਰ ਦੀ ਅਕਤੂਬਰ 2002 ਵਿਚ ਹੱਤਿਆ ਕਰ ਦਿੱਤੀ ਗਈ ਸੀ|
ਕੇਕ ਖਾਣ ਨਾਲ ਕੁੜੀ ਦੀ ਮੌਤ ਮਾਮਲੇ ‘ਚ ਨਵਾਂ ਖੁਲਾਸਾ, ਬੇਕਰੀ ਤੋਂ ਲਏ ਗਏ ਸੈਂਪਲ ‘ਚ ਸੈਕਰੀਨ ਜ਼ਿਆਦਾ
ਕੇਕ ਖਾਣ ਨਾਲ ਕੁੜੀ ਦੀ ਮੌਤ ਮਾਮਲੇ 'ਚ ਨਵਾਂ ਖੁਲਾਸਾ, ਬੇਕਰੀ ਤੋਂ ਲਏ ਗਏ ਸੈਂਪਲ 'ਚ ਸੈਕਰੀਨ ਜ਼ਿਆਦਾ ਚੰਡੀਗੜ੍ਹ,23ਅਪ੍ਰੈੈਲ(ਵਿਸ਼ਵ ਵਾਰਤਾ)-...