ਸਰਕਾਰ ਨੇ ਉਹਨਾਂ ਖਿਲਾਫ ਕਾਰਵਾਈ ਦਾ ਪਹਿਲਾਂ ਹੀ ਐਲਾਨ ਕੀਤਾ
ਨਵੀਂ ਦਿੱਲੀ, 3 ਮਈ : ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿਆਲ ਸਿੰਘ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਮਿਤਾਭ ਸਿਨਹਾ ਵੱਲੋਂ ਦਿੱਤੇ ਬਿਆਨ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਉਹ ਮੀਡੀਆ ਸੁਰਖੀਆਂ ਵਿਚ ਰਹਿਣ ਲਈ ਤੇ ਸਰਕਾਰ ਦੀ ਕਾਰਵਾਈ ਤੋਂ ਆਪਣੀ ਚਮੜੀ ਬਚਾਉਣ ਲਈ ਅਜਿਹਾ ਕਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦਾ ਮਾਮਲਾ ਕੇਂਦਰੀ ਕੈਬਨਿਟ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਪਹਿਲਾਂ ਹੀ ਸਿਖਰਲੇ ਪੱਧਰ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਉਠਾ ਚੁੱਕੇ ਹਨ ਤੇ ਮਨੁੱਖੀ ਸਰੋਤ ਵਿਕਾਸ ਮੰਤਰੀਸ੍ਰੀ ਪ੍ਰਕਾਸ਼ ਜਾਵੜੇਕਰ ਨੇ ਐਲਾਨ ਵੀ ਕੀਤਾ ਹੈ ਕਿ ਕਾਲਜ ਦਾ ਨਾਮ ਬਦਲਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਨਾਮ ਬਦਲਣ ਦਾ ਯਤਨ ਕਰਨਬਦਲੇ ਮੈਨੇਜਮੈਂਟ ਕਮੇਟੀ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਜਿਹੇ ਵਿਚ ਕਾਲਜ ਦਾ ਨਾਮ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾਤੇ ਸ੍ਰੀ ਸਿਨਹਾ ਆਪਣੇ ਝੂਠੇ, ਆਧਾਰਹੀਣ ਤੇ ਸਿਆਸੀ ਤੌਰ ‘ਤੇ ਪ੍ਰੇਰਿਤ ਦਾਅਵਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਤੇ ਮੀਡੀਆ ਸੁਰਖੀਆਂ ਵਿਚ ਰਹਿਣਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਲਜ ਦਾ ਨਾਮ ਰੱਖਣਾ ਜਾਂ ਬਦਲਣਾ ਦਿੱਲੀ ਯੂਨੀਵਰਸਿਟੀ ਦੀ ਐਗਜ਼ਕਿਊਟਿਵ ਕੌਂਸਲ ਦਾ ਅਧਿਕਾਰ ਖੇਤਰਹੈ ਜਿਸਦੀ ਪ੍ਰਵਾਨਗੀ ਮਗਰੋਂ ਵਾਈਸ ਚਾਂਸਲਰ ਤੇ ਚਾਂਸਲਰ ਤੋਂ ਪ੍ਰਵਾਨਗੀ ਮਿਲਦੀ ਹੈ। ਉਹਨਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਸਪਸ਼ਟ ਕਰ ਚੁੱਕੀ ਹੈਕਿ ਕਾਲਜ ਦਾ ਨਾਮ ਨਹੀਂ ਬਦਲਿਆ ਗਿਆ।
ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਸਿਨਹਾ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਤੇ ਉਹ ਆਪਣੀ ਚੀਚੀ ਉਂਗਲੀ ‘ਤੇ ਖੂਨ ਲਗਾ ਕੇ ਸ਼ਹੀਦ ਬਣਨ ਦਾ ਯਤਨਕਰ ਰਹੇ ਹਨ। ਉਹਨਾਂ ਕਿਹਾ ਸਿਨਹਾ ਦੇ ਦਿਆਲ ਸਿੰਘ ਮਜੀਠੀਆ ਦਾ ਨਾਮ ਵਰਤਣ ਦੇ ਯਤਨ ਸਫਲ ਨਹੀਂ ਹੋਣ ਦਿੱਤੇ ਜਾਣਗੇ ਤੇ ਉਹ ਹਰ ਇਕ ਨੂੰਭਰੋਸਾ ਦੁਆਉਂਦੇ ਹਨ ਕਿ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਹਰ ਹਾਲਤ ਵਿਚ ਸਾਂਭੀ ਜਾਵੇਗੀ। ਉਹਨਾਂ ਕਿਹਾ ਕਿ ਸਿਨਹਾ ਵੱਡੇ ਫਰਾਡ ਹਨ ਤੇ ਦਿੱਲੀਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਤਿਆਗੀ ਉਹਨਾਂ ਦੇ ਨਾਲ ਰਲ ਗਏ ਹਨ। ਉਹਨਾਂ ਨੇ ਸ੍ਰੀ ਪ੍ਰਕਾਸ਼ ਜਾਵੜੇਕਰ ਨੂੰ ਅਪੀਲ ਕੀਤੀ ਕਿ ਉਹਵਾਈਸ ਚਾਂਸਲਰ ਖਿਲਾਫ ਕਾਰਵਾਈ ਦੇ ਵੀ ਹੁਕਮ ਜਾਰੀ ਕਰਨ।
1947 ਦੀ ਵੰਡ ਵੇਲੇ ਭਾਰਤ ਆਏ ਲੋਕਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿਇਕ ਵਿਅਕਤੀ ਜਿਸਦੀ ਕੋਈ ਸਾਖ ਨਹੀਂ, ਸਮਾਜ ਤੇ ਦੇਸ਼ ਲਈ ਕੋਈ ਯੋਗਦਾਨ ਨਹੀਂ ਹੈ, ਨੂੰ ਉਹਨਾਂ ਵਿਅਕਤੀਆਂ ਬਾਰੇ ਬੋਲਣ ਦਾ ਹੱਕ ਨਹੀਂ ਜਿਹਨਾਂ ਨੇਆਪਣੀਆਂ ਪ੍ਰਾਪਤੀਆਂ ਦੀ ਬਦੌਲਤ ਦੇਸ਼ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ 1947 ਵਿਚ ਇਥੇ ਆਉਣ ਵਾਲੇ ਸਾਰੇ ਵਿਅਕਤੀ ਜਿਹਨਾਂ ਵਿਚ ਸਿੱਖਭਾਈਚਾਰਾ ਵੀ ਸ਼ਾਮਲ ਹੈ, ਦਾ ਮਹਾਨ ਇਤਿਹਾਸ ਹੈ ਤੇ ਇਹਨਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਸਿਰਫ ਦੇਸ਼ ਵਾਸਤੇ ਹੀ ਪ੍ਰਾਪਤੀਆਂ ਨਹੀਂ ਕੀਤੀਆਂਬਲਕਿ ਵਿਅਕਤੀਗਤ ਤੌਰ ‘ਤੇ ਵੀ ਇਹਨਾਂ ਦੀਆਂ ਵੱਡੀਆਂ ਪ੍ਰਾਪਤੀਆਂ ਹਨ ਤੇ ਇਹਨਾਂ ਨੂੰ ਹਰ ਮੁਹਾਜ਼ ‘ਤੇ ਜ਼ੀਰੋ ਰਹੇ ਵਿਅਕਤੀਆਂ ਕੋਲੋਂ ਸਰਟੀਫਿਕੇਟ ਦੀਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਤੇ ਦਿੱਲੀ ਗੁਰਦੁਆਰਾ ਕਮੇਟੀ ‘ਤੇ ਹਮਲਾ ਬੋਲਣ ਦਾ ਸਿਨਹਾ ਦਾ ਮਕਸਦ ਦੋਹਾਂ ਭਾਈਚਾਰਿਆਂਵਿਚਾਲੇ ਕੁੜਤਣ ਪੈਦਾ ਕਰਨਾ ਤੇ ਫਿਰ ਖਤਰੇ ਦੇ ਨਾਮ ‘ਤੇ ਗੰਨਮੈਨ ਹਾਸਲ ਕਰਨਾ ਹੈ ਜਦਕਿ ਸੱਚਾਈ ਹੋਰ ਹੈ।
ਸ੍ਰੀ ਸਿਰਸਾ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਸਿਖਰਲੇ ਪੱਧਰ ‘ਤੇ ਮਾਮਲਾ ਚੁੱਕਿਆ ਹੈ ਅਤੇ ਉਹਨਾਂਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਸ ਮਾਮਲੇ ‘ਤੇ ਸਪਸ਼ਟ ਭਰੋਸਾ ਦੁਆਇਆ ਹੈ।