ਵਾਸ਼ਿੰਗਟਨ, 2 ਮਈ – ਅਮਰੀਕਾ ਦੇ ਸੂਬੇ ਮਿਨੀਸੋਟਾ ਵਿਚ ਪਹਿਲੀ ਪੰਜਾਬੀ ਮਹਿਲਾ ਪ੍ਰਿਯੰਕਾ ਸਿੰਘ ਨੇ ਜੇਲ੍ਹ ਪੁਲਿਸ ਅਫਸਰ ਬਣਨ ਦਾ ਮਾਣ ਪ੍ਰਾਪਤ ਕੀਤਾ ਹੈਂ। ਇਸ ਤਰਾਂ ਪ੍ਰਿਯੰਕਾ ਸਿੰਘ ਅਮਰੀਕਾ ਵਿਚ ਕਾਨੂੰਨ ਲਾਗੂ ਕਰਵਾਉਣ ਵਾਲੀ ਸੰਸਥਾ ਨਾਲ ਜੁੜ ਗਈ ਹੈ।
ਦੱਸਣਯੋਗ ਹੈ ਕਿ ਪ੍ਰਿਯੰਕਾ ਸਿੰਘ ਦਾ ਪਿਛੋਕੜ ਹਿੰਮਤਪੁਰਾ ਜਿਲਾ ਹੁਸ਼ਿਆਰਪੁਰ ਨਾਲ ਹੈ। ਉਹ 2014 ਅਮਰੀਕੀ ਫੌਜ ਚ ਭਰਤੀ ਹੋਈ ਤੇ ਫਿਰ ਅਮਰੀਕਾ ਦੇ ਸੂਬੇ ਪੈਨਸੇਲਵੀਨੀਆ ਚ ਨੈਸ਼ਨਲ ਗਾਰਡ ਚ ਭਰਤੀ ਹੋਈ ।