ਮਾਨਸਾ, 21 ਅਪਰੈਲ (ਵਿਸ਼ਵ ਵਾਰਤਾ)- ਅੱਜ ਬਾਅਦ ਦੁਪਹਿਰ ਅਚਾਨਕ ਲੱਗੀ ਅੱਗ ਨਾਲ ਮਾਨਸਾ ਨੇੜਲੇ ਪਿੰਡ ਮਲਕਪੁਰ ਖਿਆਲਾ ਅਤੇ ਇਸ ਦੇ ਨਾਲ ਲੱਗਦੇ ਪਿੰਡ ਮਾਨਸਾ ਖੁਰਦ ਦੇ ਰਕਬੇ ਵਿਚ ਖੜ੍ਹੀ ਤਕਰੀਬਨ 15 ਏਕੜ ਕਣਕ ਦੀ ਫਸਲ ਰਾਖ ਹੋ ਗਈ ਅਤੇ ਤੂੜੀ ਬਣਾਉਣ ਵਾਲਾ ਕਣਕ ਦਾ 24 ਏਕੜ ਟਾਂਗਰ ਸੜਕੇ ਸੁਆਹ ਹੋ ਗਿਆ ਹੈ। ਮੌਕੇ ਉਪਰ ਫਾਇਰ ਬ੍ਰਿਗੇਡ ਸਮੇਤ ਪਿੰਡ ਦੇ ਲੋਕਾਂ ਵੱਲੋਂ ਅੱਗ *ਤੇ ਕਾਬੂ ਪਾਉਣ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ। ਲੋਕਾਂ ਦੇ ਯਤਨਾਂ ਨਾਲ ਇਸ ਅੱਗ ਨੂੰ ਇਕ ਜੱਦੋ—ਜਹਿਦ ਤੋਂ ਬਾਅਦ ਬੁਝਾਅ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਪਿੰਡ ਦੇ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਖੇਤਾਂ ਵਿਚ ਕੰਮ ਕਰਦੇ ਕਾਮੇ ਬਾਲਟੀਆਂ ਅਤੇ ਦਰੱਖਤਾਂ ਦੇ ਟਾਹਣਿਆਂ ਨਾਲ ਅੱਗ *ਤੇ ਕਾਬੂ ਪਾਉਣ ਲਈ ਜੁੱਟ ਗਏ। ਮਾਲ ਮਹਿਕਮੇ ਦੇ ਪਟਵਾਰੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਮਲਕਪੁਰ ਖਿਆਲਾ ਦੇ ਰਕਬੇ ਵਿਚ 8 ਏਕੜ ਖੇਤ ਵਿਚ ਖੜ੍ਹੀ ਕਣਕ ਅਤੇ 7 ਏਕੜ ਟਾਂਗਰ ਸੜ ਗਿਆ। ਇਸੇ ਤਰ੍ਹਾਂ ਮਾਨਸਾ ਖੁਰਦ ਦੇ ਰਕਬੇ ਵਿਚ ਤਕਰੀਬਨ 6 ਏਕੜ ਕਣਕ ਅਤੇ 16 ਏਕੜ ਰਕਬੇ ਵਿਚ ਤੂੜੀ ਬਣਾਉਣ ਵੰਨੀਓ ਪਿਆ ਟਾਂਗਰ ਰਾਖ ਬਣ ਗਿਆ।
ਜਮਹੂਰੀ ਕਿਸਾਨ ਸਭਾ ਦੇ ਆਗੂ ਇਕਬਾਲ ਸਿੰਘ ਫਫੜੇ ਭਾਈਕੇ, ਜੋ ਮੌਕੇ *ਤੇ ਪਹੁੰਚ ਗਿਆ, ਨੇ ਦੱਸਿਆ ਕਿ ਇਹ ਫਸਲ ਛੋਟੇ ਕਿਸਾਨਾਂ ਵੱਲੋਂ ਠੇਕੇ *ਤੇ ਖੇਤ ਲੈਕੇ ਬੀਜੀ ਗਈ ਸੀ, ਜਿਸ ਲਈ ਹੁਣ ਪਰਿਵਾਰ ਦੇ ਸਾਲ ਭਰ ਤੋਂ ਸੋਚੇ ਹੋਏ ਸੁਪਨੇ ਰਾਖ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰਾਂ ਨੂੰ ਫੌਰੀ ਮੱਦਦ ਕੀਤੀ ਜਾਵੇ।
ਫੋਟੋ ਨੰਬਰ: 10
ਫੋਟੋ ਕੈਪਸ਼ਨ: ਮਾਨਸਾ ਨੇੜੇ ਲੱਗੀ ਅੱਗ ਨੂੰ ਬੁਝਾਉਣ ਲਈ ਜੱਦੋ—ਜਹਿਦ ਕਰਦੇ ਹੋਏ ਕਿਸਾਨ ਤੇ ਕਾਮੇ। ਫੋਟੋ: ਮਾਨ
ਲੋਕ ਸਭਾ ਚੋਣਾਂ 2024- ਬਹੁਜਨ ਸਮਾਜ ਪਾਰਟੀ ਵੱਲੋਂ ਦੋ ਹੋਰ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ/ਜਲੰਧਰ 25ਅਪ੍ਰੈਲ (ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ...