ਚੰਡੀਗੜ, 19 ਅਪ੍ਰੈਲ (ਵਿਸ਼ਵ ਵਾਰਤਾ) : ਬੌਇਜ਼ ਸਪੋਰਟਸ ਕੰਪਨੀ, ਆਰਟਿਲਰੀ ਸੈਂਟਰ, ਨਾਸਿਕ ਰੋਡ ਕੈਂਪ ਵੱਲੋਂ ਤਾਇਕਵਾਂਡੋ ਖੇਡ ਵਿਚ ਉੱਭਰ ਰਹੇ ਖਿਡਾਰੀਆਂ ਦੀ ਭਰਤੀ ਲਈ ਇਕ ਰੈਲੀ 2 ਤੋਂ 3 ਮਈ, 2018 ਤੱਕ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਮਾਂਡਿੰਗ ਅਫਸਰ, ਬੌਇਜ਼ ਸਪੋਰਟਸ ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਖਿਡਾਰੀਆਂ ਦੇ ਚੋਣ ਟ੍ਰਾਇਲ, ਸਰੀਰਕ ਅਤੇ ਤਕਨੀਕੀ ਹੁਨਰ ਟੈਸਟ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਕੋਚਾਂ ਅਤੇ ਅਫਸਰਾਂ ਦੇ ਬੋਰਡ ਵੱਲੋਂ ਲਏ ਜਾਣਗੇ। ਇਨਾ ਚੋਣ ਟ੍ਰਾਇਲਾਂ ਲਈ ਉਹ ਤਾਇਕਵਾਂਡੋ ਖਿਡਾਰੀ ਯੋਗ ਹੋਣਗੇ ਜਿਨਾ ਦੀ ਉਮਰ 1 ਮਈ, 2018 ਨੂੰ 8 ਤੋਂ 14 ਸਾਲ ਉਮਰ ਵਰਗ ਵਿਚਕਾਰ ਹੋਵੇਗੀ ਜਾਂ 16 ਸਾਲ ਤੱਕ ਦੇ ਉਨਾ ਖਿਡਾਰੀਆਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ ਜਿਨ•ਾਂ ਨੇ ਕੌਮਾਂਤਰੀ ਜਾਂ ਕੌਮੀ ਪੱਧਰ ‘ਤੇ ਤਾਇਕਵਾਂਡੋ ਖੇਡ ਵਿਚ ਤਮਗੇ ਜਿੱਤੇ ਹੋਣ।
ਦਿੱਤੀ ਗਈ ਜਾਣਕਾਰੀ ਅਨੁਸਾਰ ਜਿਨਾ ਖਿਡਾਰੀਆਂ ਦੀ ਚੋਣ ਹੋ ਜਾਂਦੀ ਹੈ ਉਨਾ ਨੂੰ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੀ ਅੰਗਰੇਜ਼ੀ ਮਾਧਿਅਮ ਵਿਚ ਮੁਫਤ ਪੜ•ਾਈ ਅਤੇ ਰਹਿਣ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਸਾਰੀਆਂ ਸਹੂਲਤਾਂ, ਖੇਡ ਸਿਖਲਾਈ, ਸਪੋਰਟਸ ਕਿੱਟਾਂ ਅਤੇ ਬੀਮਾ ਵੀ ਮੁਫਤ ਕਰਵਾਇਆ ਜਾਵੇਗਾ।
ਜਿਹੜੇ ਯੋਗ ਖਿਡਾਰੀ ਇਛੁੱਕ ਹਨ ਉਹ ਕਮਾਂਡਿੰਗ ਅਫਸਰ, ਬੌਇਜ਼ ਸਪੋਰਟਸ ਕੰਪਨੀ ਦੇ ਫੋਨ ਨੰਬਰ 0253-2412523, 0253-2414421 (ਐਕਸਟੈਸ਼ਨ 6209 ਅਤੇ 6280) ‘ਤੇ ਸੰਪਰਕ ਕਰ ਸਕਦੇ ਹਨ।
ਅੱਜ IPL-2024 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ-ਸਾਹਮਣੇ
ਅੱਜ IPL-2024 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 29ਮਾਰਚ(ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ...