ਚੰਡੀਗੜ੍ਹ (ਵਿਸ਼ਵ ਵਾਰਤਾ ) ਇੱਕ ਪਾਸੇ ਨਵ ਨਿਯੁਕਤ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਤਾਜਪੋਸ਼ੀ ਅੱਜ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿੱਚ ਹੋਈ। ਜਿੱਥੇ ਭਾਜਪਾ ਵਰਕਰਾਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਦੂਜੇ ਪਾਸੇ ਪਾਰਟੀ ਵਿਚ ਅੱਜ ਬਿਲਕੁਲ ਵੀ ਅਨੁਸ਼ਾਸਨ ਦੇਖਣ ਨੂੰ ਨਹੀਂ ਮਿਲਿਆ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵਰਕਰਾਂ ਵੱਲੋਂ ਧੱਕਾ ਮੁੱਕੀ ਆਮ ਦੇਖਣ ਨੂੰ ਮਿਲੀ। ਵਰਕਰ ਉੱਥੇ ਨਵੇਂ ਬਣੇ ਪ੍ਰਧਾਨ ਸ਼ਵੇਤ ਮਲਿਕ ਨਾਲ ਫੋਟੋ ਖਿਚਾਉਣ ਲਈ ਧੱਕਾ ਮੁੱਕੀ ਹੁੰਦੇ ਦਿਖੇ, ਨਾਲ ਹੀ ਸਟੇਜ ਉੱਤੇ ਜਦੋਂ ਵਰਕਰ ਸ਼ਵੇਤ ਮਲਿਕ ਨੂੰ ਮਿਲ ਰਹੇ ਸਨ ਤਾਂ ਉਨ੍ਹਾਂ ਦੇ ਪੈਰਾਂ ਦੇ ਨੀਚੇ ਭਾਜਪਾ ਦਾ ਝੰਡਾ ਰੁਲ ਰਿਹਾ ਸੀ।