ਚੰਡੀਗੜ੍ਹ, 6 ਅਪ੍ਰੈਲ (ਬਲਜੀਤ ਸਿੰਘ) – ਆਈ.ਪੀ.ਐਲ ਸੀਜ਼ਨ 11 ਦੀ ਸ਼ੁਰੂਆਤ ਕੱਲ੍ਹ 7 ਅਪ੍ਰੈਲ ਤੋਂ ਹੋਣ ਜਾ ਰਹੀ ਹੈ| ਪਹਿਲਾ ਮੈਚ ਚੇਨੱਈ ਅਤੇ ਮੁੰਬਈ ਵਿਚਕਾਰ ਸ਼ਾਮ ਨੂੰ ਖੇਡਿਆ ਜਾਵੇਗਾ|
ਇਸ ਟੂਰਨਾਮੈਂਟ ਵਿਚ ਰਾਜਸਥਾਨ ਅਤੇ ਚੇਨੱਈ ਦੀਆਂ ਟੀਮਾਂ ਮੁੜ ਤੋਂ ਨਜ਼ਰ ਆਉਣਗੀਆਂ| ਵਿਵਾਦਾਂ ਕਾਰਨ ਪਿਛਲੇ ਸੀਜ਼ਨ ਦੌਰਾਨ ਇਹ ਟੀਮਾਂ ਨਹੀਂ ਖੇਡ ਸਕੀਆਂ ਸਨ| ਆਈ.ਪੀ.ਐਲ ਵਿਚ 8 ਟੀਮਾਂ ਹਿੱਸਾ ਲੈ ਰਹੀਆਂ ਹਨ|
ਹੈਦਰਾਬਾਦ ਨੂੰ ਛੱਡ ਕੇ ਭਾਰਤੀ ਖਿਡਾਰੀ ਕਰਨਗੇ ਵੱਖ-ਵੱਖ ਟੀਮਾਂ ਦੀ ਕਪਤਾਨੀ
ਹੈਦਰਾਬਾਦ ਦੀ ਟੀਮ ਦੀ ਕਪਤਾਨੀ ਜਿੱਥੇ ਨਿਊਜੀਲੈਂਡ ਦੇ ਕੇਨ ਵਿਲੀਅਮਸਨ ਨੂੰ ਸੌਂਪੀ ਗਈ ਹੈ, ਉਥੇ ਬਾਕੀ ਟੀਮਾਂ ਦੀ ਕਪਤਾਨੀ ਭਾਰਤੀ ਖਿਡਾਰੀਆਂ ਦੇ ਹੱਥ ਹੋਵੇਗੀ|