ਜਲਦ ਹੀ ਪੰਜਾਬੀ ਫਿਲਮਾ ਵਿੱਚ ਨਜ਼ਰ ਆਵੇਗੀ ਮਹਿਕ ਗੁਪਤਾ

1079

ਚੰਡੀਗੜ੍ਹ  ਯੂ.ਟੀ ਦੇ ਬਿਗ ਸਵਿੱਚ ਰਿਆਲਿਟੀ ਸ਼ੋਅ ਵਿਚ ਐਕਟਿੰਗ ਕਰ ਚੁੱਕੀ ਮਹਿਕ ਗੁਪਤਾ ਜਲਦ ਹੀ ਪੰਜਾਬੀ ਫਿਲਮ ਵਿਚ ਮੇਨ ਲੀਡ ‘ਤੇ ਐਨ.ਆਰ.ਆਈ ਲੜਕੀ ਦਾ ਕਿਰਦਾਰ ਕਰਦੀ ਨਜ਼ਰ ਆਵੇਗੀ। ਪਿਛਲੀ ਦਿਨੀ ਮਹਿਕ ਨਵੇਂ ਗਾਇਕ ਆਤਿਸ਼ ਦੇ ਗਾਂਣੇ ਤਾਰੇ ਵਿਚ ਨਜ਼ਰ ਆਈ ਸੀ ਜਿਸ ਵਿਚ ਉਹਨਾਂ ਇਕ ਸਕੂਲੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਮਹਿਕ ਨੇ ਦੱਸਿਆ ਕਿ ਇਹ ਮਾਂ ਬਾਪ ਦੇ ਆਸ਼ੀਰਵਾਦ ਦਾ ਹੀ ਫਲ ਸੀ ਕਿ ਪੜ੍ਹਾਈ ਪੂਰੀ ਕਰਦੇ ਹੀ ਪਹਿਲਾਂ ਮਾਡਲਿੰਗ ਅਤੇ ਫਿਰ ਪੰਜਾਬੀ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਮਹਿਕ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਹ 40 ਤੋਂ ਜ਼ਿਆਦਾ ਪੰਜਾਬੀ ਮਿਊਜ਼ਿਕ ਵੀਡੀਓ ਐਲਬਮਾਂ ਵਿਚ ਐਕਟਿੰਗ ਕਰ ਚੁਕੀ ਹੈ। ਇਸ ਦੌਰਾਨ ਮਹਿਕ ਨੇ ਆਪਣੇ ਫਿਊਚਰ ਪਲਾਨ ‘ਤੇ ਗੱਲ ਕਰਦੇ ਹੋਏ ਕਿਹਾ ਕਿ ਛੇਤੀ ਹੀ ਪਹਿਲੀ ਪੰਜਾਬੀ ਫਿਲਮ ਜਿਸ ਵਿਚ ਮੇਨਲੀਡ ਵਿਚ ਦਿਖਾਈ ਦੇਵੇਗੀ। ਬਚਪਨ ਵਿਚ ਆਪਣੇ ਕੈਰੀਅਰ ਨੂੰ ਲੈ ਕੇ ਰੋਜ਼ ਬਦਲਦੀ ਸੀ। ਕਦੇ ਪਾਪਾ ਨੂੰ ਕਹਿੰਦੀ ਸੀ ਕਿ ਮੈਂ ਡਾਕਟਰ ਬਣਨਾ ਹੈ ਤਾਂ ਕਦੇ ਕਹਿੰਦੀ ਫੈਸ਼ਨ ਡਿਜ਼ਾਈਨਰ ਪਰ ਕਦੇ ਜ਼ੁਬਾਨ ‘ਤੇ ਐਕਟਰ ਬਣਨ ਦੀ ਗੱਲ ਨਹੀਂ ਆਈ। ਸ਼ਾਇਦ ਡਰਦੀ ਸੀ ਕਿ ਐਕਟਿੰਗ ਬਹੁਤ ਮੁਸ਼ਕਿਲ ਹੁੰਦੀ ਹੈ। ਅਕਸਰ ਲੋਕ ਐਕਟਰ ਨੂੰ ਵੇਖ ਕੇ ਕਹਿੰਦੇ ਹਨ ਕਿ ਯਾਰ ਲਾਈਫ ਹੋਵੇ ਤਾਂ ਅਜਿਹੀ। ਇਸ ਗਲੈਮਰ ਦੇ ਪਿੱਛੇ ਕਿੰਨੀ ਮਿਹਨਤ ਲੁਕੀ ਹੁੰਦੀ ਹੈ, ਇਸ ਨੂੰ ਹਰ ਕੋਈ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਜਿੰਨੀ ਮੁਸ਼ਕਿਲ ਲਾਈਫ ਐਕਟਰ ਜਿਉਂਦਾ ਹੈ ਓਨੀ ਹੀ ਸ਼ਾਇਦ ਕਿਸੇ ਹੋਰ ਫੀਲਡ ਵਿਚ ਕੋਈ ਵਿਅਕਤੀ ਕਰਦਾ ਹੋਵੇ। ਐਕਟਰ ਜ਼ਿੰਦਗੀ ਵਿਚ ਇੰਨੇ ਕਿਰਦਾਰ ਨਿਭਾਉਂਦਾ ਹੈ ਕਿ ਉਹ ਰੀਅਲ ਲਾਈਫ ਵਿਚ ਕੀ ਸੋਚਦਾ ਹੈ ਕਿ ਭੁੱਲ ਹੀ ਜਾਂਦਾ ਹੈ। ਐਕਟਿੰਗ ਵਿਚ ਐਕਟਰ ਆਪਣੀ ਖੁਦ ਦੀ ਪਛਾਣ, ਪਸੰਦ-ਨਾਪਸੰਦ ਨੂੰ ਕਿਤੇ ਗੁਆ ਦਿੰਦਾ ਹੈ। ਹਮੇਸ਼ਾ ਕਿਰਦਾਰ ਨਾਲ ਵਫਾ ਕਰਨ ਲਈ ਉਹ ਦੂਜਿਆਂ ਦੀ ਜੀਵਨ ਸ਼ੈਲੀ ਨੂੰ ਵੇਖਦਾ ਹੈ, ਉਸ ਤੋਂ ਸਿੱਖਦਾ ਹੈ।

ਫੈਸ਼ਨ ਸਟੋਰ ਖੋਲ੍ਹਣ ਦਾ ਹੈ ਇਰਾਦਾ : ਮਹਿਕ ਦਾ ਕਹਿਣਾ ਹੈ ਕਿ ਉਸ ਨੇ ਮੈਡੀਕਲ ਤੋਂ ਸੈਕੰਡਰੀ ਦੀ ਪੜ੍ਹਾਈ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਈਨਰ ਫੀਲਡ ਤੋਂ ਡਿਗਰੀ ਹਾਸਲ ਕੀਤੀ। ਫੈਸ਼ਨ ਡਿਜ਼ਾਈਨਰ ਬਣਨਾ ਅਤੇ ਐਕਟਿੰਗ ਫੀਲਡ ਦੋਨਾਂ ਵਿਚ ਚੈਲੰਜ ਹੁੰਦਾ ਹੈ। ਕਿਸੇ ਵੀ ਡਰੈਸ ਨੂੰ ਡਿਜ਼ਾਈਨ ਕਰਨ ਤੋਂ ਪਹਿਲਾਂ ਮਹੀਨਿਆਂ ਸਰਵੇ ਕਰਨਾ ਪੈਂਦਾ ਹੈ, ਉਵੇਂ ਹੀ ਹਰ ਫਿਲਮ ਵਿਚ ਨਵੇਂ ਕਿਰਦਾਰ ਨੂੰ ਨਿਭਾਉਣ ਲਈ ਉਸੇ ਕਿਰਦਾਰ ਨਾਲ ਜੁੜੇ ਵਿਅਕਤੀ ਨਾਲ ਮਹੀਨਿਆਂ ਬਿਤਾਉਣੇ ਪੈਂਦੇ ਹਨ ਤਾਂ ਜੋ ਉਸ ਦਾ ਰਹਿਣ-ਸਹਿਣ ਸਮਝ ਸਕੇ। ਜਿਸ ਨਾਲ ਕਿਰਦਾਰ ਵਿਚ ਰੀਅਲ ਲੁਕ ਲਿਆਉਣ ਵਿਚ ਆਸਾਨੀ ਰਹਿੰਦੀ ਹੈ।