ਕਿਸਾਨ ਕਰਜ਼ਾ ਮੁਆਫੀ ਦਾ ਤੀਜਾ ਪੜਾਅ: ਪੰਜਾਬ ਸਰਕਾਰ ਗੁਰਦਾਸਪੁਰ ਵਿੱਚ ਅੱਜ 26,998 ਕਿਸਾਨਾਂ ਨੂੰ ਦੇਵੇਗੀ ਕਰਜ਼ਾ ਮੁਆਫੀ ਸਰਟੀਫਿਕੇਟ

105

ਗੁਰਦਸਪੂਰ(ਵਿਸ਼ਵ ਵਾਰਤਾ): ਪੰਜਾਬ ਸਰਕਾਰ ਅੱਜ ਕਿਸਾਨਾਂ ਕਾਰਜ ਮੁਆਫੀ ਸਕੀਮ ਦਾ ਤੀਜੇ ਪੜਾਅ ਅਧੀਨ ਗੁਰਦਸਪੂਰ ਵਿਖੇ ਰਾਜ ਪੱਧਰੀ ਸਮਾਗਮ ਵਿਚ 6 ਜ਼ਿਲ੍ਹਿਆਂ ਦੇ 26,998 ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇਗੀ। ਸਕੀਮ ਤਹਿਤ ਲਗਭਗ 200 ਕਰੋੜ ਰੁਪਏ ਦੀ ਰਾਹਤ ਕਿਸਾਨਾਂ ਨੂੰ ਦਿੱਤੀ ਜਾਵੇਗੀ

ਇਸ ਪੜਾਅ ਹੇਠ ਛੇ ਜ਼ਿਲਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਐਸ.ਬੀ.ਐਸ. ਨਗਰ (ਨਵਾਂਸ਼ਹਿਰ), ਅੰਮ੍ਰਿਤਸਰ ਅਤੇ ਤਰਨ ਤਾਰਨ ਸ਼ਾਮਲ ਕੀਤਾ ਗਿਆ ਹੈ। ਗੁਰਦਾਸਪੁਰ ਵਿਚ ਰਾਜ ਪੱਧਰੀ ਸਮਾਗਮ ਵਿਚ ਕਰਜ਼ਾ ਮੁਆਫੀ ਸਰਟੀਫਿਕੇਟ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਿੱਜੀ ਤੌਰ ‘ਤੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਦੇਣਗੇ ਜਿਨ੍ਹਾਂ ਨੂੰ ਤਸਦੀਕ ਕਰਨ ਤੋਂ ਬਾਅਦ ਵਿੱਤ ਕਮਿਸ਼ਨਰ (ਵਿਕਾਸ) ਨੇ ਚੁਣਿਆ ਹੈ।

ਪਹਿਲੇ ਪੜਾਅ ਵਿੱਚ ਮਾਨਸਾ, ਬਠਿੰਡਾ, ਫਰੀਦਕੋਟ, ਮੁਕਤਸਰ ਅਤੇ ਮੋਗਾ ਵਿੱਚ ਜ਼ਿਲ੍ਹੇ ਦੇ 46,556 ਕਿਸਾਨਾਂ ਦਾ 167.39 ਕਰੋੜ ਰੁਪਏ ਕਰਜ਼ਾ ਮੁਆਫ ਕੀਤਾ ਗਿਆ।

ਦੂਜੇ ਪੜਾਅ ਵਿੱਚ, ਪਿਛਲੇ ਮਹੀਨੇ ਜਲੰਧਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ 29,192 ਕਿਸਾਨਾਂ ਦਾ ਨੂੰ ਕੁੱਲ ਮਿਲਾ ਕੇ 162.16 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਸੀ।

ਕਿਸਾਨ ਵੱਡੀ ਗਿਣਤੀ ਵਿਚ ਸਮਾਗਮ ਵਾਲੇ ਸਥਾਨ ਦੇ ਇਕੱਠੇ ਹੋ ਗਏ ਹਨ। ਸਰਕਾਰ ਗੁਰਦਸਪੂਰ ਕਿਸਾਨੀ ਕਰਜ਼ਾ ਮੁਫੀ ਸਮਾਗਮ ਮਹੱਤਵਪੂਰਨ ਬਣੌਨ ਲਈ ਪੂਰਾ ਜ਼ੋਰ ਲਗਾ ਰਹੀ ਹੈ ਕਿਉਂਕਿ ਇਹ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਦਾ ਸੰਸਦੀ ਖੇਤਰ ਹੈ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਘੇ ਕਾਂਗਰਸੀ ਆਗੂ ਜਲਦ ਹੀ ਪੌਂਚਨ ਗਏ ਸਮਾਗਮ ਵਾਲੇ ਸਥਾਨ ਉੱਤੇ।