ਨਵੀਂ ਦਿੱਲੀ, 24 ਫਰਵਰੀ : ਦਿੱਲੀ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਿਲ ਕਰਦਿਆਂ ਢਾਈ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ| ਪੁਲਿਸ ਨੇ ਇਸ ਮਾਮਲੇ ਵਿਚ 3 ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ| ਇਨ੍ਹਾਂ ਵਿਚ 2 ਨੌਜਵਾਨ ਪੰਜਾਬ ਦੇ ਅਤੇ ਇੱਕ ਨਾਈਜੀਰੀਅਨ ਨਾਗਰਿਕ ਸ਼ਾਮਿਲ ਹੈ|
ਇਸ ਦੌਰਾਨ ਪੁਲਿਸ ਨੇ ਹੈਰੋਇਨ ਸਮੇਤ ਤਿੰਨਾਂ ਯੁਵਕਾਂ ਨੁੰ ਗ੍ਰਿਫਤਾਰ ਕਰ ਲਿਆ ਹੈ| ਪੁਲਿਸ ਪੁੱਛਗਿੱਛ ਵਿਚ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਹੈਰੋਇਨ ਨੂੰ ਪੰਜਾਬ ਤੋਂ ਲਿਆ ਕੇ ਦਿੱਲੀ ਵਿਚ ਸਪਲਾਈ ਕਰਦੇ ਸਨ, ਜਿਸ ਤੋਂ ਉਨ੍ਹਾਂ ਨੂੰ ਮੋਟੇ ਪੈਸੇ ਮਿਲਦੇ ਸਨ|
ਦੂਸਰੇ ਪਾਸੇ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਇਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਹੋਰ ਪਰਤਾਂ ਖੁੱਲ੍ਹਣ ਦੇ ਆਸਾਰ ਹਨ| ਉਨ੍ਹਾਂ ਨੇ ਫਿਲਹਾਲ ਹੈਰੋਇਨ ਨੂੰ ਕਬਜ਼ੇ ਵਿਚ ਲੈ ਲਿਆ| ਉਨ੍ਹਾਂ ਦੱਸਿਆ ਕਿ ਇਸ ਹੈਰੋਇਨ ਦੀ ਕੀਮਤ ਲਗਪਗ 12 ਕਰੋੜ ਰੁਪਏ ਹੈ|
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੂੰ ਇਸ ਸੀਟ ਤੋਂ...