ਨਵੀਂ ਦਿੱਲੀ, 17 ਫਰਵਰੀ : ਟੈਸਟ ਅਤੇ ਵਨਡੇ ਲੜੀ ਖਤਮ ਹੋਣ ਤੋਂ ਬਾਅਦ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੁਣ ਤਿੰਨ ਮੈਚਾਂ ਦੀ ਟੀ-20 ਲੜੀ ਕੱਲ੍ਹ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ| ਪਹਿਲਾ ਮੈਚ ਜੋਹਾਨਸਬਰਗ ਵਿਖੇ ਭਾਰਤ ਸਮੇਂ ਅਨੁਸਾਰ ਸ਼ਾਮ 6 ਵਜੇ ਖੇਡਿਆ ਜਾਵੇਗਾ|
ਦੱਸਣਯੋਗ ਹੈ ਕਿ ਟੀਮ ਇੰਡੀਆ ਟੈਸਟ ਅਤੇ ਵਨਡੇ ਮੈਚਾਂ ਵਿਚ ਨੰਬਰ ਇੱਕ ਰੈਂਕਿੰਗ ਉਤੇ ਹੈ, ਜਦੋਂ ਕਿ ਉਹ ਟੀ20 ਵਿਚ ਤੀਸਰੇ ਸਥਾਨ ਉਤੇ ਹੈ| ਲਿਹਾਜਾ ਟੀਮ ਇੰਡੀਆ ਵਨਡੇ ਲੜੀ ਜਿੱਤਣ ਤੋਂ ਬਾਅਦ ਹੁਣ ਟੀ20 ਲੜੀ ਜਿੱਤ ਕੇ ਆਪਣੀ ਰੈਂਕਿੰਗ ਵਿਚ ਸੁਧਾਰ ਲਈ ਮੈਦਾਨ ਉਤੇ ਲੜੇਗੀ|
ਇਸ ਦੌਰਾਨ ਵਨਡੇ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਬਾਅਦ ਟੀਮ ਇੰਡੀਆ ਦੇ ਹੌਸਲੇ ਬੁਲੰਦ ਹਨ ਅਤੇ ਦੱਖਣੀ ਅਫਰੀਕਾ ਦੀ ਟੀਮ ਵੀ ਵਾਪਸੀ ਦੇ ਇਰਾਦੇ ਨਾਲ ਮੈਦਾਨ ਉਤੇ ਉਤਰੇਗੀ| ਟੀਮ ਇੰਡੀਆ ਤੋਂ ਟੀ20 ਲੜੀ ਲਈ ਭਾਰਤੀ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ|
ਆਈਪੀਐਲ 2024: ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਰਸੀਖ ਸਲਾਮ ਨੇ ਲਈਆਂ 3 ਵਿਕਟਾਂ
ਆਈਪੀਐਲ 2024: ਦਿੱਲੀ ਨੇ ਗੁਜਰਾਤ ਨੂੰ ਹਰਾਇਆ, ਰਸੀਖ ਸਲਾਮ ਨੇ ਲਈਆਂ 3 ਵਿਕਟਾਂ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ)- ਦਿੱਲੀ ਕੈਪੀਟਲਸ...