ਨਵੀਂ ਦਿੱਲੀ, 15 ਫਰਵਰੀ : ਆਈ.ਪੀ.ਐਲ-11 ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿੰਗਸ ਇਲੈਵਨ ਪੰਜਾਬ ਅਤੇ ਦਿੱਲੀ ਡੇਅਰਡੇਵਲਸ ਦੀ ਟੀਮ ਨੂੰ ਝਟਕਾ ਲੱਗ ਗਿਆ ਹੈ| ਪੰਜਾਬ ਦੇ ਸਲਾਮੀ ਬੱਲੇਬਾਜ ਐਰੋਨ ਫਿੰਚ ਅਤੇ ਦਿੱਲੀ ਦੇ ਵਿਸਫੋਟਕ ਬੱਲੇਬਾਜ਼ ਮੈਕਸਵੈੱਲ ਆਪਣਾ ਸ਼ੁਰੂਆਤੀ ਮੈਚ ਨਹੀਂ ਖੇਡਣਗੇ|
ਦਰਅਸਲ ਫਿੰਚ ਦੀ 7 ਅਪ੍ਰੈਲ ਨੂੰ ਸ਼ਾਦੀ ਹੈ ਅਤੇ ਉਸ ਨੇ ਪਹਿਲਾਂ ਹੀ ਪ੍ਰੀਟੀ ਜ਼ਿੰਟਾ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ| ਪੰਜਾਬ ਦੀ ਟੀਮ ਦਾ ਪਹਿਲਾ ਮੈਚ 8 ਅਪ੍ਰੈਲ ਨੂੰ ਹੈ| ਲਿਹਾਜ਼ਾ ਐਰੋਨ ਫਿੰਚ ਨੇ ਕਿਹਾ ਹੈ ਕਿ ਮੈਚ ਲਈ ਆਪਣੀ ਸ਼ਾਦੀ ਨੂੰ ਨਹੀਂ ਟਾਲ ਸਕਦੇ| ਹਾਲਾਂਕਿ ਉਹ ਦੂਸਰੇ ਮੈਚ ਲਈ ਟੀਮ ਨਾਲ ਜੁੜ ਜਾਣਗੇ|
ਇਸ ਤੋਂ ਇਲਾਵਾ ਫਿੰਚ ਦੇ ਡੂੰਘੇ ਦੋਸਤ ਮੈਕਸਵੈੱਲ, ਜੋ ਕਿ ਪਿਛਲੇ ਸੀਜਨ ਦੌਰਾਨ ਪੰਜਾਬ ਦੀ ਟੀਮ ਦਾ ਹਿੱਸਾ ਸਨ, ਇਸ ਵਾਰੀ ਦਿੱਲੀ ਵਿਚ ਖੇਡਦੇ ਨਜ਼ਰ ਆਉਣਗੇ, ਵੀ ਆਪਣਾ ਪਹਿਲਾ ਮੈਚ ਫਿੰਚ ਦੀ ਸ਼ਾਦੀ ਕਾਰਨ ਨਹੀਂ ਖੇਡ ਸਕਣਗੇ|
ਇੰਡੀਅਨ ਪ੍ਰੀਮੀਅਰ ਲੀਗ 2024 ਦੇ 33ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਨੂੰ ਹਰਾਇਆ
ਇੰਡੀਅਨ ਪ੍ਰੀਮੀਅਰ ਲੀਗ 2024 ਦੇ 33ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਨੂੰ ਹਰਾਇਆ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਮੁੰਬਈ ਇੰਡੀਅਨਜ਼ ਨੇ...