ਭੀਖੀ (ਮਾਨਸਾ), 13 ਫਰਵਰੀ (ਵਿਸ਼ਵ ਵਾਰਤਾ)-ਸਥਾਨਕ ਮਾਨਸਾ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 6 ਵਿਅਕਤੀ ਗੰਭੀਰ ਜਖਮੀ ਹੋ ਗਏ, ਜਿੰਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮੋੜ ਮੰਡੀ ਦੇ ਕਾਵੜੀਏ, ਜੋ ਮਹਾਂਸ਼ਿਵਰਾਤਰੀ ਤੇ ਹਰਿਦਵਾਰ ਤੋਂ ਗੰਗਾ ਜਲ ਲੈ ਕੇ ਵਾਪਸ ਮੌੜ ਮੰਡੀ ਜਾ ਰਹੇ ਸਨ, ਜਿਵੇਂ ਹੀ ਉਹ ਅੱਜ ਸਵੇਰੇ ਕਰੀਬ 4 ਵਜੇ ਸਥਾਨਕ ਮਾਨਸਾ ਰੋਡ ਤੇ ਰਿੰਲਾਇਸ ਪੰਪ ਦੇ ਕੋਲ ਪੁੱਜੇ ਤਾਂ ਉਨ੍ਹਾਂ ਦੇ ਪਿਕਅਪ ਡਾਲੇ ਨੂੰ, ਜਿਸ ਵਿੱਚ ਉਹ ਕਰੀਬ 8 ਵਿਅਕਤੀ ਸਵਾਰ ਸਨ, ਨੂੰ ਪਿੱਛੋਂ ਆ ਰਹੇ ਤੇਜ ਰਫਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ|ਟੱਕਰ ਇੰਨੀ ਭਿਆਨਕ ਸੀ ਕਿ ਪਿਕਅਪ ਡਾਲਾ ਇੱਕ ਦਰਖਤ ਵਿੱਚ ਵੱਜਣ ਤੋਂ ਬਾਦ ਖਤਾਨਾਂ ਵਿੱਚ ਪਲਟ ਗਿਆ, ਜਿਸ ਵਿੱਚ ਪਿਕਅਪ ਚਾਲਕ ਜਗਸੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਰਾਮ ਨਗਰ ਦੀ ਮੌਕੇ *ਤੇ ਹੀ ਮੌਤ ਹੋ ਗਈ ਅਤੇ 6 ਵਿਅਕਤੀ ਜਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ| ਜ!ਮੀਆਂ ਦੀ ਪਛਾਣ ਰਾਕ੍ਹੇ ਗੋਇਲ, ਹਨੀ ਗਰਗ, ਪੁਨੀਤ ਕੁਮਾਰ, ੍ਹਤੀ੍ਹ ਕੁਮਾਰ, ਕਿ®੍ਹਨ ਕੁਮਾਰ, ਦੀਪਕ ਕੁਮਾਰ ਵੱਜੋ ਹੋਈ|
ਘਟਨਾ ਤੋਂ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ|
ਭੀਖੀ ਪੁਲੀਸ ਦੇ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾ ਸ਼ਿਵਰਾਤਰੀ ਦੇ ਪਵਿਤਰ ਤਿਉਹਾਰ ਮੌਕੇ ਹਰਿਦੁਆਰ ਤੋਂ ਕਾਂਵੜ ਰਾਹੀਂ ਗੰਗਾ ਜਲ ਲੈਕੇ ਵਾਪਸ ਮੌੜ ਮੰਡੀ ਪਰਤ ਰਹੇ ਕਾਂਵੜੀਆਂ ਦੀ ਪਿਕਅਪ ਗ੪ਡੀ ਨੱ: ਪੀ.ਬੀ. 11^ਏ.ਈ. 8526 ਨੂੰ ਡਾਲਾ ਟਰ੪ਕ ਨੱ: ਐਚ.ਆਰ. 37^ਡੀ 2753 ਵਲੋਂ ਟਕਰ ਮਾਰੇ ਜਾਣ ਕਾਰਨ ਇਕ ਨੌ੦ਵਾਨ ਦੀ ਮੌਤ ਹੋ ਗਈ, ਜਦੋਂ ਕਿ ਛੇ ਹੋਰ ਜਖਮੀ ਹੋ ਗਏ|
ਭੀਖੀ ਪੁਲੀਸ ਨੇ ਮਿ੍ਤਰਕ ਜਗਸੀਰ ਸਿੰਘ (35) ਦੇ ਭਰਾ ਰਾਜੂ ਸਿੰਘ ਪੁਤਰ ਭਲਾ ਸਿੰਘ ਨੇ ਦਿਤੇ ਬਿਆਨ ਅਨੁਸਾਰ ਗੁਰਲਾਲ ਸਿੰਘ ਪੁਤਰ ਰੂਪ ਸਿੰਘ ਵਾਸੀ ਮਾਨਬੀਬੜੀਆਂ ਖਿਲਾਫ ਜੁਰਮ 304^ਏ, 279, 337, 427 ਆਈ.ਪੀ.ਸੀ. ਤਹਿਤ ਮੁਕ੪ਦਮਾ ਦਰ੦ ਕਰਨ ਅਤੇ ਮਿਤਕ ਦੇਹ ਦਾ ਪੋਸਟ^ਮਾਰਟਮ ਕਰਵਾਉਣ ਉਪਰੰਤ ਲਾ੍ਹ ਵਾਰਸਾਂ ਹਵਾਲੇ ਕਰਦਿਆਂ ਅਗਲੀ ਕਾਰਵਾਈ ੍ਹੁਰੂ ਕਰ ਦਿ੪ਤੀ ਹੈ|
ਫੋਟੋ ਕੈਪਸ਼ਨ: ਟੱਕਰ ਉਪਰੰਤ ਖਤਾਨਾਂ *ਚ ਡਿੱਗੀ ਕਾਂਵੜੀਆਂ ਦੀ ਪਿੱਕਅੱਪ ਅਤੇ ਸੜਕ *ਤੇ ਖੜ੍ਹੇ ਹਾਦਸਗ੍ਰਸਟ ਟਰੱਕ ਦੀ ਇਕ ਤਸਵੀਰ| ਫੋਟੋ: ਵਿਸ਼ਵ ਵਾਰਤਾ