ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਨੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਚੁਣੀ ਗਈ ਨਵੀਂ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ। ਬਡਹੇੜੀ ਨੇ ਆਖਿਆ ਕਿ ਆਲ ਇੰਡੀਆ ਜੱਟ ਮਹਾਂ ਸਭਾ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਪੇਂਡੂ ਸੰਘਰਸ਼ ਕਮੇਟੀ ਨੂੰ ਪੂਰਾ ਸਹਿਯੋਗ ਦੇਵੇਗੀ ਜਿਸ ਤਰ੍ਹਾਂ ਪਿਛਲੀਟੀਮ ਨੂੰ ਸਹਿਯੋਗ ਦਿੱਤਾ ਜਾਂਦਾ ਰਿਹੈ। ਪਿੰਡਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਅਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਅੰਦਰ ਪੰਜਾਬੀਮਾਂ ਬੋਲੀ ਨੂੰ ਸਰਕਾਰੀ ਦਫਤਰਾਂ ਞਿੱਚ 1 ਨਵੰਬਰ 1966 ਸਮੇਂ ਜੋ ਵਿਸ਼ਾਲ ਪੰਜਾਬ ਦੀ ਮਾਂ ਬੋਲੀ ਪੰਜਾਬੀ ਭਾਸ਼ਾ ਦਾ ਦਰਜਾ ਪ੍ਰਾਪਤ ਸੀ ਓਸੇ ਤਰ੍ਹਾਂ ਦੁਬਾਰਾ ਬਹਾਲ ਕੀਤਾ ਜਾਣਾ ਚਾਹੀਦਾ ਹੈ। ਜਿਹਨਾਂ ਜ਼ਮੀਨ ਮਾਲਕਾਂ ਦੀਆਂ ਜ਼ਮੀਨਾਂ ਚੰਡੀਗੜ੍ਹ ਸ਼ਹਿਰ ਵਸਾਉਣ ਲਈ ਸਰਕਾਰ ਵੱਲੋਂ ਗ੍ਰਹਿਣ ਕੀਤੀਆਂ ਗਈਆਂ ਹਨ ਉਹਨਾਂ ਨੂੰ ਪੰਜਾਬ ਦੀ ਤਰਜ਼ ‘ਤੇ ਮੁਆਵਜ਼ਾ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂਨੂੰ ਸਰਕਾਰੀ ਨੌਕਰੀਆਂ ਅਤੇ ਵਪਾਰਕ ਪਲਾਟ/ਸ਼ੋਅ ਰੂਮ/ ਬੂਥ ਰਿਆਇਤੀ ਦਰਾਂ ‘ਤੇ ਅਲਾਟ ਕੀਤੇ ਜਾਣ। ਜਿਹੜੀਆਂ ਜ਼ਮੀਨਾਂ ਪ੍ਸ਼ਾਸ਼ਨ ਵੱਲੋਂ ਹਾਲ ਤੀਕ ਵਰਤੀਆਂ ਨਹੀਂ ਗਈਆਂ ਅਤੇ ਨਾ ਹੀ ਅੱਗੇ ਕਿਸੇ ਏਜੰਸੀ ਜਾਂ ਕਾਰੋਬਾਰ ਲਈ ਅਲਾਟ ਕੀਤੀਆਂ ਗਈਆਂ ਹਨ ਉਹਨਾਂ ਨੂੰ ਜ਼ਮੀਨਾਂ ਦੇ ਮਾਲਕਾਂ ਨੂੰ ਉਸੇ ਭਾਅ ਵਾਪਸ ਕੀਤੀਆਂ ਜਾਣ।