ਮਾਨਸਾ ਦੇ ਸਿਆਸੀ ਹਲਕਿਆਂ ਵਿਚ ਹੈਰਾਨੀ
ਮਾਨਸਾ, 6 ਫਰਵਰੀ (ਵਿਸ਼ਵ ਵਾਰਤਾ)- ਮਾਨਸਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਅੱਜ ਤੱਕੜੀ ਨੂੰ ਅਲਵਿਦਾ ਆਖਕੇ ਆਪਣੇ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ| ਉਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਕਰੀਬੀ ਰਹੇ ਹਨ, ਉਨ੍ਹਾਂ ਨੂੰ ਪਾਰਟੀ ਵੱਲੋਂ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਤੋਂ ਟਿਕਟ ਦੇਕੇ ਵਿਧਾਇਕ ਬਣਾਇਆ ਸੀ| ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਉਨ੍ਹਾਂ ਵੱਲੋਂ ਮਾਨਸਾ ਤੋਂ ਚੋਣ ਲੜਨ ਲਈ ਪਾਰਟੀ ਕੋਲ ਪਹਿਲਾਂ ਹੀ ਅਸਮਰਥਾ ਪ੍ਰਗਟ ਕਰ ਦਿੱਤੀ ਸੀ| ਉਨ੍ਹਾਂ ਪਾਰਟੀ ਛੱਡਣ ਦਾ ਅੱਜ ਬਕਾਇਦਾ ਐਲਾਨ ਲੁਧਿਆਣਾ ਵਿਖੇ ਕੀਤਾ ਗਿਆ ਹੈ| ਭਾਵੇਂ ਪੱਕੇ ਤੌਰ *ਤੇ ਉਹ ਲੁਧਿਆਣਾ ਵਿਖੇ ਕਈ ਸਾਲਾਂ ਤੋਂ ਰਹਿੰਦੇ ਹਨ, ਪਰ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਮਾਨਸਾ ਵਿਖੇ ਵੀ ਆਪਣੀ ਰਿਹਾਇਸ਼ ਕਰ ਲਈ ਸੀ|
ਸਿਆਸੀ ਹਲਕੇ ਦੱਸਦੇ ਹਨ ਕਿ ਸ੍ਰੀ ਮਿੱਤਲ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਹੋਣ ਕਾਰਨ ਹੀ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਪੰਜਾਬ ਟਿਊਬਵੈਲ ਕਾਰਪੋਰ੍ਹੇਨ ਦਾ ਸੂਬਾਈ ਚੇਅਰਮੈਨ ਲਗਾਇਆ ਗਿਆ ਸੀ|
ਰਾਜਨੀਤਿਕ ਤੌਰ ਤੇ ਸ੍ਰੋਮਣੀ ਅਕਾਲੀ ਦਲ ਨੂੰ ਸੱਤਾ ਖੁੱਸਣ ਤੋਂ ਬਾਅਦ ਮਾਨਸਾ ਵਿਚ ਇਹ ਦੂਜਾ ਧੱਕਾ ਲੱਗਿਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਪਾਰਟੀ ਦੇ ਜਿਲਾ ਯੂਥ ਵਿੰਗ ਦੇ ੍ਹਹਿਰੀ ਪ੍ਰਧਾਨ ਮਨਦੀਪ ਸਿੰਘ ਗੋਰਾ ਵੱਲੋਂ ਆਪਣੇ ਸਾਥੀਆਂ ਸਮੇਤ ਪਾਰਟੀ ਨੂੰ ਅਲਵਿਦਾ ਆਖਿਆ ਗਿਆ ਸੀ| ਦਿਲਚਸਪ ਗੱਲ ਇਹ ਹੈ ਕਿ ਗੋਰਾ ਦੇ ਕਾਂਗਰਸ ਵਿਚ ਜਾਣ ਤੋਂ ਬਾਅਦ ਅਕਾਲੀ ਦਲ ਨੇ ਪਰੈਸ ਕਾਨਫਰੱਸ ਕਰਕੇ ਉਸ ਨੂੰ ਮੌਕਾ ਪਰਸਤ ਕਰਾਰ ਦਿੱਤਾ ਸੀ, ਪਰ ਅੱਜ ਪ੍ਰੇਮ ਮਿੱਤਲ ਦੇ ਪਾਰਟੀ ਛੱਡਣ ਵਾਲੇ ਮਾਮਲੇ ਵਿਚ ਸ੍ਰੋਮਣੀ ਅਕਾਲੀ ਦਲ ਦੇ ਇਸ ਜਿਲੇ ਵਾਲੇ ਨੇਤਾਵਾਂ ਨੇ ਚੁੱਪ ਹੀ ਵੱਟੀ ਰੱਖੀ ਹੈ ਅਤੇ ਕੋਈ ਕਾਨਫਰੰਸ ਜਾਂ ਬਿਆਨ ਦੇਣ ਵਾਲਾ ਹੌਂਸਲਾ ਨਹੀਂ ਕੀਤਾ ਹੈ|
ਸ੍ਰੀ ਮਿੱਤਲ ਵੱਲੋਂ ਅੱਜ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋਣ ਦੇ ਆਪਣੇ ਫੈਸਲੇ ਤੋਂ ਇਸ ਪੱਤਰਕਾਰ ਨੂੰ ਵੀ ਫੋਨ ਦੇ ਜਰੀਏ ਦੱਸਿਆ ਗਿਆ ਹੈ| ਉਨ੍ਹਾਂ ਕਿਹਾ ਕਿ ਉਹ ਮਾਨਸਾ ਦੇ ਲੋਕਾਂ ਦੇ ਹਮ੍ਹੇਾ ਰਿਣੀ ਰਹਿਣਗੇ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਦੇਕੇ ਆਪਣਾ ਨੁਮਾਇੱਦਾ ਚੁਣਿਆ, ਪਰ ਅਕਾਲੀ ਸਰਕਾਰ ਸਮੇਂ ਉਹ ਲੋਕਾਂ ਦੀਆਂ ਉਮੀਦਾਂ ’ਤੇ ਮਾਨਸਾ ਵਿਚ ਖਰੇ ਨਹੀਂ ਉਤਰ ਸਕੇ, ਕਿਉਂਕਿ ਉਨ੍ਹਾਂ ਨੂੰ ਸਰਕਾਰ ਨੇ ਕੱਮ ਕਰਨ ਦੀਆਂ ਪਾਵਰਾਂ ਨਹੀਂ ਦਿੱਤੀਆਂ ਅਤੇ ਇਹ ਕੱਮ ਆਪਣੇ ਹੋਰਨਾਂ ਹਮਾਇਤੀਆਂ ਨੂੰ ਸੌਂਪਕੇ ਵਿਧਾਇਕਾਂ ਨੂੰ ਅੱਖੋਂ-ਪਰੋਖੇ ਕਰੀ ਰੱਖਿਆ| ਇਸੇ ਕਾਰਨ ਅਕਾਲੀ ਦਲ ਤੋਂ ਮੋਹ ਭੱਗ ਹੋਣ ਤੋਂ ਬਾਅਦ ਉਨ੍ਹਾਂ ਨੇ ਲੋਕ ਇਨਸਾ| ਪਾਰਟੀ ਦਾ ਪੱਲਾ ਫੜਿਆ ਹੈ, ਕਿਉਂਕਿ ਇਹ ਪਾਰਟੀ ਭਿ®੍ਹਟਾਚਾਰ ਵਿਰੋਧੀ ਅਤੇ ਲੋਕ ਹਮਾਇਤੀ ਹੱਕਾਂ ’ਤੇ ਲੜਦੀ ਹੈ|
ਜਿਕਰਯੋਗ ਹੈ ਕਿ ਲੁਧਿਆਣਾ ਵਿਚ ਇਸ ਸਮੇਂ ਨਗਰ ਨਿਗਮ ਚੋਣਾਂ ਦਾ ਵੇਲਾ ਹੈ, ਜਿਸ ਕਰਕੇ ਸ੍ਰੀ ਮਿੱਤਲ ਦੇ ਅਕਾਲੀ ਦਲ ਛੱਡਣ ਦੇ ਮਾਮਲੇ ਨੂੰ ਰਾਜਨੀਤਿਕ ਤੌਰ *ਤੇ ਅਹਿਮੀਅਤ ਨਾਲ ਲਿਆ ਜਾਣ ਲੱਗਾ ਹੈ|
ਉਧਰ ਸ਼ਹਿਰ ਵਿਚ ਇਹ ਵੀ ਚਰਚਾ ਹੈ ਕਿ ਮਾਨਸਾ ਦੇ ਕਈ ਹੋਰ ਸਾਬਕਾ ਵਿਧਾਇਕ ਅਤੇ ਅਕਾਲੀ ਨੇਤਾ ਕਾਂਗਰਸ ਵਿਚ ਜਾਣ ਦੀਆਂ ਤਿਆਰੀਆਂ ਵਿਚ ਹਨ, ਜਿੱਨ੍ਹਾਂ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ|
ਦੂਜੇ ਪਾਸੇ ਜਦੋਂ ਸ੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਹਲਕਾ ਇੱਚਾਰਜ ਅਤੇ ਸਾਬਕਾ ਸੱਸਦੀ ਸਕੱਤਰ ਜਗਦੀਪ ਸਿੱਘ ਨਕਈ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਰੇਮ ਮਿੱਤਲ ਦੇ ਮਾਨਸਾ ਤੋਂ ਵਿਧਾਇਕ ਹੁੱਦਿਆਂ ਉਨ੍ਹਾਂ ਨੇ ਅਕਾਲੀ ਦਲ ਦਾ ਨੁਕਸਾਨ ਹੀ ਕੀਤਾ ਅਤੇ ਹੁਣ ਉਹ ਪਾਰਟੀ ਨੂੰ ਅਲਵਿਦਾ ਕਹਿ ਗਏ ਹਨ, ਇਹ ਪਾਰਟੀ ਲਈ ਫਾਇਦੇ ਵਾਲੀ ਗੱਲ ਹੈ| ਉਨ੍ਹਾਂ ਕਿਹਾ ਕਿ ਅਜਿਹੇ ਮੌਕਾਪ®ਸਤ ਵਿਅਕਤੀਆਂ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਨਾ ਹੀ ਇੱਕ ਵੱਡੀ ਗਲਤੀ ਸੀ|
ਮਾਨ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ: ਬਾਜਵਾ
ਮਾਨ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ: ਬਾਜਵਾ ਚੰਡੀਗੜ, 23 ਅਪ੍ਰੈਲ (ਵਿਸ਼ਵ ਵਾਰਤਾ):- ਵਿਰੋਧੀ ਧਿਰ ਦੇ ਆਗੂ...