ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਕ੍ਰਾਈਮ ਬ੍ਰਾਂਚ ਨੇ ਚੰਡੀਗੜ ,ਪੰਜਾਬ, ਹਰਿਆਣਾ ਉਤਰਾਖੰਡ, ਵਿੱਚ ਕਰੋੜਾ ਰੁਪਏ ਦੀ ਠਗੀ ਕਰਨ ਵਾਲੇ ਸੱਤ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਆਰੋਪੀ ਬੈਂਕ ਵਿੱਚ ਫਾਇਨੇਂਸ ਕੰਪਨੀਆਂ ਦੇ ਨਾਲ ਕਰੋੜਾ ਰੁਪਏ ਦੀ ਠਗੀ ਕਰ ਚੁੱਕੇ ਹਨ ਜਿਨ੍ਹਾਂ ਦੀ ਪੁਲਿਸ ਨੂੰ ਕਾਫ਼ੀ ਦੇਰ ਤੋਂ ਤਲਾਸ਼ ਸੀ। ਜਾਣਕਾਰੀ ਦੇ ਮੁਤਾਬਕ ਚੰਡੀਗੜ ਦੇ ਰਹਿਣ ਵਾਲੇ ਆਸ਼ੀਸ਼ ਕੁਮਾਰ ਹਰਿਆਣੇ ਦੇ ਰਹਿਣ ਵਾਲੇ ਵਿਸ਼ਾਲ ਸਹਿਗਲ ,ਪੰਚਕੂਲਾ ਦੇ ਰਹਿਣ ਵਾਲੇ ਸ਼ਕਤੀ ਸਿੰਘ , ਮੋਹਾਲੀ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੂੰ ਪੁਲਿਸ ਨੇ ਗਿਰਫਤਾਰ ਕੀਤਾ ਹੈ। ਜਿਨ੍ਹਾਂ ਦੇ ਕੋਲ ਤੋਂ ਪੁਲਿਸ ਨੇ ਜਾਅਲੀ ਆਈ ਕਾਰਡ, ਆਧਾਰ ਕਾਰਡ ,ਪੈਨ ਕਾਰਡ ਬਰਾਮਦ ਕੀਤੇ ਹਨ। ਇਸਦੇ ਇਲਾਵਾ ਪੁਲਿਸ ਨੇ ਹਿਮਚਾਂ ਊਨਾ ਦੇ ਰਹਿਣ ਵਾਲੇ ਅਮਿਤ ਕਤਿਆਲ ਮੋਹਾਲੀ ਦੇ ਰਹਿਣ ਵਾਲੇ ਕਪਿਲ ਢੀਂਗਰਾ ਇਸਦੇ ਇਲਾਵਾ ਮੋਹਾਲੀ ਬਲੌਂਗੀ ਦੇ ਰਹਿਣ ਵਾਲੇ ਬਲਦੇਵ ਸਿੰਘ ਨੂੰ ਗਿਰਫਤਾਰ ਕੀਤਾ ਹੈ।