ਸਰਕਾਰੀ ਦਫ਼ਤਰਾਂ ਵਿਚ ਫਰਲੋ ਅਤੇ ਲੇਟ ਲਤੀਫ ਰਹਿਣ ਵਾਲੇ ਵੱਡੇ ਅਧਿਕਾਰੀ ਡੀ.ਸੀ ਨੇ ਗੈਰ ਹਾਜਰ ਫੜੇ

106
32 ਦਫ਼ਤਰਾਂ ਦੀ ਚੈਕਿੰਗ ਦੌਰਾਨ 63 ਅਧਿਕਾਰੀ ਤੇ ਕਰਮਚਾਰੀ ਗੈਰ ਹਾਜਰ
ਕਈ ਦਫ਼ਤਰਾਂ ਵਿਚ ਸਾਰੇ ਦਾ ਸਾਰਾ ਸਟਾਫ ਗੈਰ ਹਾਜਰ ਪਾਇਆ ਗਿਆ
ਮਾਨਸਾ, 19 ਜਨਵਰੀ (ਵਿਸ਼ਵ ਵਾਰਤਾ ) ਸਰਕਾਰੀ ਦਫ਼ਤਰਾਂ *ਚੋਂ ਫਰਲੋ *ਤੇ ਰਹਿਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ *ਤੇ ਡਿਪਟੀ ਕਮਿਸ਼ਨਰ ਮਾਨਸਾ ਧਰਮ ਪਾਲ ਗੁਪਤਾ ਨੇ ਅੱਜ ਉਸ ਵੇਲੇ ਸਿਕੰਜਾ ਕਸ ਦਿੱਤਾ, ਜਦੋਂ ਉਨ੍ਹਾਂ ਨੇ ਦਫ਼ਤਰਾਂ ਦੀ ਚੈਕਿੰਗ ਦੌਰਾਨ ਵੱਡੇ ਪੱਧਰ *ਤੇ ਅਧਿਕਾਰੀ ਗੈਰ ਹਾਜਰ ਪਾਏ ਗਏ। 32 ਦਫ਼ਤਰਾਂ ਦੀ ਕੀਤੀ ਚੈਕਿੰਗ ਦੌਰਾਨ 63 ਅਧਿਕਾਰੀ ਤੇ ਕਰਮਚਾਰੀ ਗੈਰ ਹਾਜਰ ਫੜੇ ਗਏ, ਜਿੰਨ੍ਹਾਂ ਦੀ ਹੁਣ ਭਾਅ ਦੀ ਬਣੀ ਹੋਈ ਹੈ। ਇਹ ਚੈਕਿੰਗ ਅਚਨਚੇਤ ਅਤੇ ਬੜੇ ਗੁਪਤ ਤਰੀਕੇ ਨਾਲ ਕੀਤੀ ਗਈ, ਜਦੋਂ ਕਿ ਇਸ ਭਾਫ ਦਫ਼ਤਰਾਂ ਦੇ ਅਫਸਰਾਂ ਦੇ ਬਾਬੂਆਂ ਤੱਕ ਨਹੀਂ ਨਿੱਕਲਣ ਦਿੱਤੀ ਗਈ। ਗੈਰ ਹਾਜਰ ਪਾਏ ਗਏ ਬਾਬੂ ਅਤੇ ਅਧਿਕਾਰੀ ਬਾਅਦ ਵਿਚ ਇਕ^ਦੂਜੇ *ਤੇ ਨਜ਼ਲਾ ਝਾੜਦੇ ਰਹੇ।
ਇਹ ਚੈਕਿੰਗ ਸਰਕਾਰੀ ਦਫ਼ਤਰਾਂ ਵਿੱਚ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੇ ਮµਤਵ ਨਾਲ ਅੱਜ ਡਿਪਟੀ ਕਮਿਸ਼ਨਰ ਮਾਨਸਾ ਧਰਮ ਪਾਲ ਗੁਪਤਾ ਵੱਲੋਂ ਸਹਾਇਕ ਕਮਿਸ਼ਨਰ (ਜ) ਓਮ ਪ੍ਰਕਾਸ਼, ਸੁਪਰਡੈਂਟ ਗਰੇਡ^1 ਰਮੇਸ਼ ਬੱਸੀ, ਸੁਪਰਡੈਂਟ ਗਰੇਡ^2 ਜਗਸੀਰ ਸਿµਘ ਅਤੇ ਸੁਪਰਡੈਂਟ ਮਾਲ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ 4 ਵੱਖ^ਵੱਖ ਟੀਮਾਂ ਦਾ ਗਠਨ ਕਰਕੇ ਸਵੇਰੇ 09H05 ਮਿµਟ ’ਤੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਜਾਕੇ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿµਗ ਦੌਰਾਨ ਟੀਮਾਂ ਵੱਲੋਂ ਕੁੱਲ 32 ਦਫ਼ਤਰਾਂ ਦੀ ਚੈਕਿµਗ ਕੀਤੀ ਗਈ, ਜਿੰਨ੍ਹਾਂ ਵਿਚੋੋਂ 63 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਦਫ਼ਤਰ ਬਾਲ ਵਿਕਾਸ ਤੇ ਪੋ੍ਰਜਕੈਟ ਅਫ਼ਸਰ ਮਾਨਸਾ ਵਿਖੇ 1 ਅਤੇ ਦਫ਼ਤਰ ਕਾਰਜ ਸਾਧਕ ਅਫਸਰ ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਸਮੇਤ 7 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਦਫ਼ਤਰ ਦੀ ਚੈਕਿµਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਸਮੇਤ 9 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਵਣ ਮµਡਲ ਦਫ਼ਤਰ ਮਾਨਸਾ ਦੀ ਚੈਕਿµਗ ਦੌਰਾਨ ਵਣ ਮµਡਲ ਅਫ਼ਸਰ ਸਮੇਤ 3 ਗੈਰ ਹਾਜ਼ਰ, ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ 2, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਦਫ਼ਤਰ ਵਿਖੇ 1, ਐਕਸੀਅਨ ਡਰੇਨਜ਼ ਦਫ਼ਤਰ ਮਾਨਸਾ ਦੀ ਚੈਕਿµਗ ਦੌਰਾਨ 5 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਕਾਰਜਕਾਰੀ ਇµਜੀਨਿਅਰ ਆਈHਵੀH ਜਵਾਹਰਕੇ ਵਿਖੇ 12 ਅਧਿਕਾਰੀ ਤੇ ਕਰਮਚਾਰੀ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਵੀਜ਼ਨ 1 ਜਵਾਹਰਕੇ ਵਿਖੇ 5 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਹਿਸੀਲਦਾਰ ਚੋਣ ਮਾਨਸਾ ਵਿਖੇ 1, ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵਿਖੇ 8, ਜ਼ਿਲ੍ਹਾ ਭਲਾਈ ਦਫ਼ਤਰ ਮਾਨਸਾ ਵਿਖੇ 4, ਦਫ਼ਤਰ ਡਿਪਟੀ ਡਾਇਰੈਕਟਰ ਡਾਇਰੀ ਮਾਨਸਾ ਵਿਖੇ 1, ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕµਡਰੀ) ਵਿਖੇ 1, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਵਿਖੇ 2 ਅਧਿਕਾਰੀ ਅਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਅਤੇ ਨਾਪਤੋਲ ਦਫ਼ਤਰ ਮਾਨਸਾ ਦੀ ਚੈਕਿµਗ ਦੌਰਾਨ ਦਫ਼ਤਰ ਬµਦ ਪਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੈਰ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬ ਤਲਬੀ ਕੀਤੀ ਜਾਵੇਗੀ ਅਤੇ ਸµਤੋਸ਼ਜਨਕ ਉਤਰ ਨਾ ਦੇਣ ਦੀ ਸੂਰਤ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਦਫ਼ਤਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਬੀHਡੀHਪੀHਓH ਮਾਨਸਾ, ਸਿਵਲ ਸਰਜਨ ਦਫ਼ਤਰ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਨਸਾ, ਜ਼ਿਲ੍ਹਾ ਮµਡੀ ਦਫ਼ਤਰ, ਸੈਕਟਰੀ ਮਾਰਕਿਟ ਕਮੇਟੀ ਮਾਨਸਾ, ਪµਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮਾਨਸਾ, ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਾਟਰ ਵਰਕਸ ਰੋਡ ਮਾਨਸਾ, ਲੇਬਰ ਇµਫੋਸਮੈਂਟ ਵਿਭਾਗ ਅਤੇ ਸਰਕਾਰੀ ਪ੍ਰਿµਟਿµਗ ਪੈ੍ਰਸ ਮਾਨਸਾ ਵਿਭਾਗਾਂ ਦੀ ਚੈਕਿµਗ ਕੀਤੀ ਗਈ, ਜਿੱਥੇ ਸਾਰਾ ਸਟਾਫ਼ ਹਾਜ਼ਰ ਪਾਇਆ ਗਿਆ।