ਨਵੀਂ ਦਿੱਲੀ, 19 ਜਨਵਰੀ : ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਦੇ ਅਹੁਦੇ ਦੇ ਮਾਮਲੇ ਵਿਚ ਚੋਣ ਕਮਿਸ਼ਨ ਨੇ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ| ਕੇਜਰੀਵਾਲ ਸਰਕਾਰ ਉਤੇ ਦੋਸ਼ ਹੈ ਕਿ ਉਸ ਨੇ ਆਪਣੇ 20 ਵਿਧਾਇਕਾਂ ਨੂੰ ਲਾਭ ਦਾ ਅਹੁਦੇ ਦਿੱਤਾ ਹੋਇਆ ਹੈ| ਚੋਣ ਕਮਿਸ਼ਨ ਵੱਲੋਂ ਅਯੋਗ ਐਲਾਨੇ ਜਾਣ ਤੋਂ ਬਾਅਦ ਉਹ ਆਪਣਾ ਫੈਸਲਾ ਰਾਸ਼ਟਰਪਤੀ ਨੂੰ ਭੇਜੇਗਾ, ਜਿਥੇ ਵਿਧਾਇਕਾਂ ਦੀ ਮੈਂਬਰਤਾ ਸਬੰਧੀ ਆਖਰੀ ਫੈਸਲਾ ਲਿਆ ਜਾਵੇਗਾ|
ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਚੋਣ ਕਮਿਸ਼ਨ ਨੇ ਪਹਿਲਾਂ ਆਪ ਦੇ 21 ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ| ਲਾਭ ਦੇ ਅਹੁਦੇ ਉਤੇ ਕਾਨੂੰਨ ਅਨੁਸਾਰ ਦਿੱਲੀ ਵਿਚ ਕੋਈ ਵੀ ਵਿਧਾਇਕ ਰਹਿੰਦਿਆਂ ਲਾਭ ਦਾ ਅਹੁਦਾ ਨਹੀਂ ਲੈ ਸਕਦਾ| ਇਸ ਦੌਰਾਨ ਕੇਜਰੀਵਾਲ ਨੇ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਦੇ ਅਹੁਦੇ ਉਤੇ ਨਿਯੁਕਤ ਕਰਕੇ ਉਨ੍ਹਾਂ ਨੂੰ ਲਾਭ ਦੇ ਪਦ ਦਾ ਅਧਿਕਾਰੀ ਬਣਾਇਆ|
ਹਾਲਾਂਕਿ ਜਰਨੈਲ ਸਿੰਘ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਤਾਰਨ ਲਈ ਵਿਧਾਇਕ ਪਦ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਹੁਣ 20 ਵਿਧਾਇਕ ਹੀ ਬਚੇ ਹਨ|
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਪੰਜਵੀਂ ਸੂਚੀ ਜਾਰੀ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੂੰ ਇਸ ਸੀਟ ਤੋਂ...