ਨਿਊਯਾਰਕ, 18 ਜਨਵਰੀ : ਵਿਦੇਸ਼ਾਂ ਵਿਚ ਸਿੱਖਾਂ ਵੱਲੋਂ ਹਰ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ| ਸਿੱਖਾਂ ਵੱਲੋਂ ਵੱਖ-ਵੱਖ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਸਦਕਾ ਭਾਰਤ ਦਾ ਨਾਮ ਦੁਨੀਆ ਵਿਚ ਰੌਸ਼ਨ ਹੋ ਰਿਹਾ ਹੈ| ਇਸੇ ਤਰ੍ਹਾਂ ਭਾਰਤੀ ਮੂਲ ਦੇ ਅਮਰੀਕੀ ਵਕੀਲ ਗੁਰਬੀਰ ਸਿੰਘ ਗਰੇਵਾਲ ਨੂੰ ਅਮਰੀਕਾ ਦੇ ਨਿਊਜਰਸੀ ਸ਼ਹਿਰ ਦਾ ਅਟਾਰਨੀ ਜਨਰਲ ਬਣਾਇਆ ਗਿਆ ਹੈ| ਉਹਨਾਂ ਨਿਊਜਰਸੀ ਸੂਬੇ ਦੇ ਪਹਿਲੇ ਅਟਾਰਨੀ ਜਨਰਲ ਬਣਨ ਦਾ ਮਾਣ ਹਾਸਿਲ ਹੋਇਆ ਹੈ|
ਉਨ੍ਹਾਂ ਨੂੰ ਅੱਜ ਅਹੁਦੇ ਦੀ ਸਹੁੰ ਚੁੱਕਾਈ ਗਈ| ਇਸ ਮੌਕੇ ਗੁਰਬੀਰ ਸਿੰਘ ਗਰੇਵਾਲ ਦਾ ਪਰਿਵਾਰ ਵੀ ਮੌਜੂਦ ਸੀ| ਇਸ ਦੌਰਾਨ ਗੁਰਬੀਰ ਸਿੰਘ ਗਰੇਵਾਲ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣਨ ਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ|
ਯੂਕਰੇਨ ਦੇ ਚੇਰਨੀਹਿਵ ‘ਤੇ ਰੂਸੀ ਹਮਲੇ ‘ਚ 10 ਦੀ ਮੌਤ: ਜ਼ੇਲੇਂਸਕੀ
ਯੂਕਰੇਨ ਦੇ ਚੇਰਨੀਹਿਵ 'ਤੇ ਰੂਸੀ ਹਮਲੇ 'ਚ 10 ਦੀ ਮੌਤ: ਜ਼ੇਲੇਂਸਕੀ ਕੀਵ, 17 ਅਪ੍ਰੈਲ (ਆਈ.ਏ.ਐਨ.ਐਸ./ਵਿਸ਼ਵ ਵਾਰਤਾ) ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ...