ਚੰਡੀਗੜ, 11 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਰਾਜਪਾਲ ਲੈਫਟੀਨੈਂਟ ਜਨਰਲ ਬੀ.ਕੇ.ਐਨ. ਛਿੱਬਰ ਦੀ ਪਤਨੀ ਰਮਾ ਛਿੱਬਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
78 ਵਰਿ•ਆਂ ਦੀ ਰਮਾ ਛਿੱਬਰ ਆਪਣੇ ਪਿੱਛੇ ਆਪਣੇ ਪਤੀ, ਇਕ ਪੁੱਤਰ ਅਤੇ ਇਕ ਧੀ ਨੂੰ ਛੱਡ ਗਏ ਹਨ।
ਦੁਖੀ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀਮਤੀ ਛਿੱਬਰ ਇਕ ਮਹਾਨ ਸਮਾਜ ਸੇਵਕ ਅਤੇ ਸਮਾਜ ਸੁਧਾਰਕ ਸਨ ਜਿਨ•ਾਂ ਨੇ ਆਪਣੇ ਪਤੀ ਦੇ 1994 ਤੋਂ 1999 ਤੱਕ ਦੇ ਰਾਜਪਾਲ ਦੇ ਕਾਰਜ ਕਾਲ ਦੌਰਾਨ ਪੰਜਾਬ ਦੀ ਪਹਿਲੀ ਮਹਿਲਾ ਹੋਣ ਦੇ ਨਾਤੇ ਖਾਸਕਰ ਚੰਡੀਗੜ• ਅਤੇ ਇਸ ਦੇ ਆਲੇ-ਦੁਆਲੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਲਈ ਅਥਾਹ ਕਾਰਜ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਸਹਿਣ ਕਰਨ ਵਾਸਤੇ ਪਰਿਵਾਰ ਨੂੰ ਬਲ ਬਖਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਰਾਜਪਾਲ ਵੱਲੋਂ ਰਮਾ ਛਿੱਬਰ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ•, 11 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਸਾਬਕਾ ਰਾਜਪਾਲ ਸ੍ਰੀ ਬੀ.ਕੇ.ਐਨ ਛਿੱਬਰ ਦੀ ਪਤਨੀ ਰਮਾ ਛਿੱਬਰ (78) ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ ਆਪਣੇ ਪਿੱਛੇ ਪਤੀ, ਇੱਕ ਬੇਟਾ ਅਤੇ ਇੱਕ ਬੇਟੀ ਛੱਡ ਗਏ ਹਨ।
ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀ ਬਦਨੌਰ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਸ ਘਾਟੇ ਨੂੰ ਸਹਿਣ ਕਰਨ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ।
ਉਨ•ਾਂ ਕਿਹਾ ਕਿ ਰਮਾ ਛਿੱਬਰ ਨੇ ਆਪਣੇ ਜੀਵਨ ਵਿੱਚ ਦਬੇ-ਕੁਚਲੇ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਸੁਧਾਰਨ ਲਈ ਕਾਫੀ ਅਹਿਮ ਯੋਗਦਾਨ ਪਾਇਆ ਅਤੇ ਚੰਡੀਗੜ• ਵਿਚਲੇ ਕਈ ਸਮਾਜ ਭਲਾਈ ਦੇ ਪ੍ਰੋਜੈਕਟਾਂ ਵਿਚ ਵੀ ਉਹ ਸ਼ਾਮਲ ਰਹੇ। ਉਨ•ਾਂ ਦੇ ਪਿਤਾ ਸ੍ਰੀ ਬੀ.ਐਨ.ਐਸ. ਦੱਤ ਫਿਰੋਜ਼ਪੁਰ ਜ਼ਿਲ•ੇ ਦੇ ਇੱਕ ਉੱਘੇ ਖੇਤੀਬਾੜੀ ਮਾਹਿਰ ਸਨ ਜਿਨ•ਾਂ ਨੇ ਸਾਲ 1925 ਵਿਚ ਕੈਲੀਫੋਰਨੀਆਂ ਤੋਂ ਖੇਤੀਬਾੜੀ ਵਿਗਿਆਨ ਵਿਚ ਬੀ.ਐਸ.ਸੀ ਦੀ ਡਿਗਰੀ ਹਾਸਲ ਕੀਤੀ ਸੀ ।
ਉਨ•ਾਂ ਦਾ ਅੰਤਿਮ ਸੰਸਕਾਰ 12 ਜਨਵਰੀ, 2018 ਨੂੰ ਸ਼ਾਮ 4 ਵਜੇ ਮਨੀਮਾਜਰਾ ਦੇ ਸ਼ਮਸ਼ਾਨ ਘਾਟ ਵਿਖੇ ਹੋਵੇਗਾ ।