ਚੰਡੀਗੜ੍ਹ 1 ਜਨਵਰੀ ਹਰਿਆਣਾ ਦੇ ਜਨ ਸਿਹਤ ਤੇ ਇੰਜੀਨੀਅਰਿੰਗ ਰਾਜ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿਚ ਸੂਬੇ ਦੇ ਕਿਸੇ ਵੀ ਪਿੰਡ ਵਿਚ ਮਹਿਲਾਵਾਂ ਦੇ ਸਿਰ ‘ਤੇ ਪਾਣੀ ਦੇ ਮਟਕੇ ਨਹੀਂ ਹੋਣਗੇ। ਸੂਬੇ ਦੀ ਸਾਰੀਆਂ ਢਾਣਿਆਂ ਵਿਚ ਘਰ-ਘਰ ਪਾਣੀ ਪਹੁੰਹਾਇਆ ਜਾਵੇਗਾ ਅਤੇ ਜਿੱਥੇ ਪਾਣੀ ਦੀ ਮਾਤਰਾ ਘੱਟ ਹੈ, ਉੱਥੇ ਵਾਧਾ ਕੀਤਾ ਜਾਵੇਗਾ।
ਇਹ ਜਾਣਕਾਰੀ ਅੱਜ ਜਨ ਸਿਹਤ ਤੇ ਇੰਜੀਨੀਅਰਿੰਗ ਰਾਜ ਮੰਤਰੀ ਡਾ.ਬਨਵਾਰੀ ਲਾਲ ਨੇ ਰਿਵਾੜੀ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਹਿਰ ‘ਤੇ ਆਧਾਰ ਜਲ ਘਰਾਂ ਵਿਚ ਫਿਲਟਰਾਂ ਦੀ ਸਫਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਹਰ ਜਲ ਘਰ ਦੇ ਫਿਲਟਰਾਂ ਨੂੰ ਸਮੇਂ-ਸਮੇਂ ‘ਤੇ ਸਾਫ ਕੀਤਾ ਜਾਵੇ ਅਤੇ ਪਾਣੀ ਦੀ ਸ਼ੁਧਤਾ ਆਖਰੀ ਛੋਰ ‘ਤੇ ਯਕੀਨੀ ਕੀਤੀ ਜਾਵੇ।
ਉਨ੍ਹਾਂ ਦਸਿਆ ਕਿ ਵਿਭਾਗ ਨੇ ਸ਼ਿਕਾਇਤ ਹੱਲ ਲਈ ਟੋਲ ਫਰੀ ਨੰਬਰ 1800-180-5678 ਹੈ, ਜੋ 24 ਘੰਟ ਕੰਮ ਕਰਦੀ ਹੈ। ਉਨ੍ਹਾਂ ਦਸਿਆ ਕਿ ਸ਼ਿਕਾਇਤ ਹੱਲ ਕੇਂਦਰ ਵਿਚ 66936 ਸ਼ਿਕਾਇਤਾਂ ਪ੍ਰਾਪਤ ਹੋਇਆ ਹਨ, ਜਿੰਨ੍ਹਾਂ ਵਿਚੋਂ 65729 ਸ਼ਿਕਾਇਤਾਂ ਦਾ ਹੱਲ ਕਰ ਦਿੱਤਾ ਜਾਵੇਗਾ ਅਤੇ ਬਾਕੀ 1207 ਸ਼ਿਕਾਇਤਾਂ ਦੇ ਹਲ ਦੀ ਕਾਰਵਾਈ ਕੀਤੀ ਜਾ ਰਹੀ ਹੈ।