ਅੰਮ੍ਰਿਤਸਰ : ਫ਼ੌਜੀ ਜਵਾਨ ਦੀ ਲਾਸ਼ ਬਰਾਮਦ

44
ਅੰਮ੍ਰਿਤਸਰ, 22 ਦਸੰਬਰ (ਵਿਸ਼ਵ ਵਾਰਤਾ) – ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਝੁਪੁਰ ਵਿਖੇ ਇਕ ਫੋਜੀ ਦੀ ਸ਼ੱਕੀ ਹਾਲਤ ਚ ਮੌਤ ਹੋ ਜਾਣ ਨਾਲ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਿਕ ਫ਼ੌਜ ਵਿਚੋਂ ਛੁੱਟੀ ‘ਤੇ ਆਏ ਜਵਾਨ ਵਿਕਰਮਜੀਤ ਸਿੰਘ (22) ਕੁਝ ਦਿਨ ਪਹਿਲਾ ਹੀ ਘਰ ਪਰਤੇ ਸਨ।  ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਿੰਡ ਦੇ ਸਰਕਾਰੀ ਸਕੂਲ ਕੋਲੋਂ ਲਾਸ਼ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।