ਚੰਡੀਗੜ੍ਹ, 12 ਦਸੰਬਰ (ਵਿਸ਼ਵ ਵਾਰਤਾ ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਖੇਡਾਂ ਦੇ ਵਿਕਾਸ ਨੂੰ ਤੇਜੀ ਦੇਣ ਦੀ ਦਿਸ਼ਾ ਵਿਚ ਰਾਜ ਸਰਕਾਰ ਵੱਲੋ ਸੂਬੇ ਦੇ ਵੱਖ-ਵੱਖ ਸਕੂਲਾਂ ਵਿਚ ਖੇਡ ਨਰਸਰੀਆਂ ਅਤੇ 1500 ਪਿੰਡਾਂ ਵਿਚ ਖੇਡ ਜਿੰਮਨੇਜੀਅਮ ਸਥਾਪਿਤ ਕੀਤੇ ਜਾ ਰਹੇ ਹਨ।
ਮੋਤੀਲਾਲ ਨਹਿਰੂ ਖੇਲਕੂਦ, ਸਕੂਲ, ਰਾਈ (ਸੋਨੀਪਤ) ਵਿਚ ਆਯੋਜਿਤ 66ਵੀਂ ਅਖਿਲ ਭਾਰਤੀ ਪੁਲਿਸ ਹਾਕੀ ਮੁਕਾਬਲੇ, 2017 ਦ ਸਮਾਪਨ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਖੇਡ ਨੀਤੀ ਦੇ ਪਰਿਣਾਮਸਰੂਪ ਹਰਿਆਣਾ ਸੂਬਾ ਖੇਡ ਹੱਬ ਦੇ ਰੂਪ ਵਿਚ ਵਿਕਸਿਤ ਹੋਣ ਦੇ ਵੱਲ ਤੇਜੀ ਨਾਲ ਵੱਧ ਰਿਹਾ ਹੈ। ਹਰਿਆਣਾ ਸਰਕਾਰ 1000 ਯੋਗ ਅਧਿਆਪਕਾਂ ਦੀ ਭਰਤੀ ਕਰ ਰਹੀ ਹੈ। ਹਰਿਆਣਾ ਸਰਕਾਰ ਸੂਬੇ ਵਿਚ ਲਗਭਗ 500 ਪਿੰਡਾਂ ਵਿਚ ਖੇਡ ਸਟੇਡੀਅਮ ਵਿਚ ਖੇਡ ਟ੍ਰੇਨਿੰਗ ਦੀ ਵਿਵਸਥਾ ਕਰਨ ਜਾ ਰਹੀ ਹੈ। ਹਰਿਆਣਾਂ ਵਿਚ ਸਰਕਾਰੀ ਨੌਕਰੀਆਂ ਵਿਚ ਖਿਡਾਰੀਆਂ ਤਹਿਤ ਤਿੰਨ ਫ਼ੀਸਦੀ ਰਾਖਵਾਂ ਦੀ ਵਿਵਸਥਾ ਹੈ ਅਤੇ ਖਿਡਾਰੀਆਂ ਨੂੰ ਪੁਰਸਕਾਰ ਵਜੋ ਪੂਰੇ ਦੇਸ਼ ਵਿਚ ਸੱਭ ਤੋ ਵੱਧ ਧਨਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ। ਹਰਿਆਣਾਂ ਸਰਕਾਰ ਵੱਲੋ ਓਲੰਪਿਕ ਮੁਕਾਬਲਿਆਂ ਵਿਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 6 ਕਰੋੜ ਰੁਪਏ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 4 ਕਰੋੜ ਰੁਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ 2.50 ਕਰੋੜ ਰੁਪਏ ਪ੍ਰਦਾਨ ਕੀਤੇ ਜਾਂਦੇ ਹਨ। ਓਲੰਪਿਕ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੀ 15 ਲੱਖ ਰੁਪਏ ਪ੍ਰਦਾਨ ਕੀਤੇ ਜਾਂਦੇ ਹਨ।
Î ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਵਿਚ ਪੁਲਿਸ ਵਿਵਸਥਾ ਨੂੰ ਹੋਰ ਵੱਧ ਮਜਬੂਤ ਤੇ ਤਾਕਤਵਰ ਕੀਤਾ ਹੈ। ਜਿਲਾ ਮੁੱਖ ਦਫ਼ਤਰਾਂ ‘ਤੇ ਮਹਿਲਾ ਪੁਲਿਸ ਕੇਂਦਰਾਂ ਦੀ ਸਥਾਪਨਾ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ। ਹਰਿਆਣਾ ਵਿਚ ਮਹਿਲਾ ਪੁਲਿਸ ਕਰਮਚਾਰੀਆਂ ਦੀ ਗਿਣਤੀ 6 ਫ਼ੀਸਦੀ ਤੋ ਵਧਾ ਕੇ 8 ਫ਼ੀਸਦੀ ਹੋ ਚੁੱਕੀ ਹੈ। ਹਰਿਆਣਾ ਸਰਕਾਰ ਦਾ ਮਹਿਲਾ ਪੁਲਿਸ ਕਰਮਚਾਰੀਆਂ ਦੀ ਗਿਣਤੀ 30 ਫ਼ੀਸਦੀ ਕਰਨ ਦਾ ਟੀਚਾਂ ਹੈ। ਪੁਲਿਸ ਵਿਚ ਮਹਿਲਾਵਾਂ ਦੀ ਫ਼ੀਸਦੀ ਵਿਚ ਵਾਧੇ ਨਾਲ ਇਕ ਤਰ੍ਹਾ ਤੋ ਬੇਟੀ ਬਚਾਓ-ਬੇਟੀ ਪੜਾਓ ਮਿਸ਼ਨ ਨੂੰ ਵੀ ਜੋਰ ਮਿਲਿਆ ਹੈ। ਪੀੜਿਤਾਂ ਦੀ ਸ਼ਿਕਾਇਤ ਦਰਜ ਕਰਨ ਦੇ ਲਈ ਸ਼ੁਰੂ ਕੀਤੀ ਗਈ ਆਨਲਾਈਨ ਪੋਰਟਲ ਪ੍ਰਣਾਲੀ ਤੋ ਸੁਵਿਧਾਵਾਂ ਹੋਈਆ ਹਨ।
ਮੁੱਖ ਮੰਤਰੀ 66ਵੀਂ ਅਖਿਲ ਭਾਰਤੀ ਹਾਕੀ ਮੁਕਾਬਲੇ-2017 ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਮੁੱਖ ਮੰਤਰੀ ਨੇ 66ਵੀਂ ਅਖਿਲ ਭਾਰਤੀ ਪੁਲਿਸ ਹਾਕੀ ਮੁਕਾਬਲੇ, 2017 ਦੀ ਸਮਾਰਿਕਾ ਦਾ ਵਿਮੋਚਨ ਕੀਤਾ।
ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਬੀ.ਐਸ. ਸੰਧੂ ਨੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ 66ਵੀਂ ਅਖਿਲ ਭਾਰਤੀ ਹਾਕੀ ਮੁਕਾਬਲੇ, 2017 ਦਾ ਵੇਰਵਾ ਪੇਸ਼ ਕੀਤਾ। ਪੁਲਿਸ ਅਕਾਦਮੀ, ਮਧੂਬਨ (ਹਰਿਆਣਾ) ਦੇ ਪੁਲਿਸ ਮਹਾਨਿਦੇਸ਼ਕ ਕੇ.ਕੇ. ਸੰਧੂ ਨੇ ਮੁੱਖ ਮੰਤਰੀ ਦੇ ਹੋਰ ਮਿਹਮਾਨਾਂ ਦਾ ਧੰਨਵਾਦ ਕੀਤਾ।
ਮੁਕਾਬਲਿਆਂ ਦਾ ਸਮਾਪਨ ਸਮਾਰੋਹ ਵਿਚ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਵਿਤਾ ਜੈਨ, ਸੰਸਦ ਰਮੇਸ਼ ਕੌਸ਼ਿਕ, ਹਰਿਆਣਾ ਰਾਜ ਪਿਛੜਾ ਵਰਗ ਭਲਾਈ ਨਿਗਮ ਦੇ ਚੇਅਰਮੈਨ ਰਾਮਚੰਦਰ ਜਾਂਗੜਾ, ਹਰਿਆਣਾ ਦੇ ਗ੍ਰਹਿ ਸਕੱਤਰ ਐਸ.ਐਸ. ਪ੍ਰਸਾਦ, ਇੰਟੈਲੀਜੈਂਸ ਬਿਊਰੋ ਦੇ ਨਿਦੇਸ਼ਕ ਐਸ.ਐਨ. ਸਿੰਘ ਆਦਿ ਮਾਣਯੋਗ ਵਿਅਕਤੀ ਮੌਜੂਦ ਸਨ।