– ਸਿਰਸਾ ਦੀ ਮੰਗ ਮਗਰੋਂ ਪ੍ਰਧਾਨ ਮੰਤਰੀ ਦਫਤਰ ਨੇ ਮਾਮਲੇ ‘ਤੇ ਰਿਪੋਰਟ ਮੰਗੀ
– ਤਿੰਨ ਸਿੱਖ ਜਰਨੈਲਾਂ ਨੇ 1783 ‘ਚ ਕੀਤਾ ਸੀ ਕਿ ਲਾਲ ਕਿਲਾ ਫਤਿਹ
ਨਵੀਂ ਦਿੱਲੀ, 12 ਦਸੰਬਰ (ਵਿਸ਼ਵ ਵਾਰਤਾ) : ਦਿੱਲੀ ਦੇ ਇਤਿਹਾਸਕ ਲਾਲ ਕਿਲਾ ਵਿਖੇ ਤਿੰਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਬੁੱਤ ਲਾਉਣਲਈ ਰਾਹ ਪੱਧਰਾ ਹੋ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਦਫਤਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਤੇ ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘਸਿਰਸਾ ਵੱਲੋਂ ਕੀਤੀ ਮੰਗ ਮਗਰੋਂ ਇਸ ਮਾਮਲੇ ‘ਤੇ ਰਿਪੋਰਟ ਮੰਗ ਲਈ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿਚ ਸ੍ਰੀ ਸਿਰਸਾ ਨੇ ਮੰਗ ਕੀਤੀ ਸੀ ਕਿ ਤਿੰਨ ਸਿੱਖ ਜਰਨੈਲਾਂ ਇਤਿਹਾਸਕ ਲਾਲ ਕਿਲਾ ਪਹਿਲੀ ਵਾਰ ਫਤਿਹ ਕੀਤਾ ਗਿਆ ਸੀ ਤੇ ਉਹਨਾਂ ਨੇ ਸ਼ਾਹ ਆਲਮ ਨੂੰਹਰਾਉਣ ਮਗਰੋਂ ਉਥੇ ਨਿਸ਼ਾਨ ਸਾਹਿਬ ਚੜਾਇਆ ਸੀ ਤੇ ਨਿਸ਼ਾਨ ਏ ਆਮ ‘ਤੇ ਵੀ ਕਬਜ਼ਾ ਕੀਤਾ ਸੀ। ਇਹਨਾਂ ਦੇ ਬੁੱਤ ਛੇਤੀ ਤੋਂ ਛੇਤੀ ਲਾਲ ਕਿਲ•ੇ ਵਿਖੇ ਲਗਾਏ ਜਾਣੇ ਚਾਹੀਦੇ ਹਨ ਅਤੇ ਲਾਲ ਕਿਲਾ ‘ਤੇਹੁੰਦੇ ਲਾਈਟ ਐਂਡ ਸਾਊਂਡ ਸ਼ੌਅ ਵਿਚ ਵੀ ਇਸਦਾ ਇਤਿਹਾਸ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਸਿਰਸਾ ਵੱਲੋਂ ਦਿੱਤੀ ਪ੍ਰਤੀਨਿਧਤਾ ‘ਤੇ ਕਾਰਵਾਈ ਕਰਦਿਆਂ ਪ੍ਰਧਾਨ ਮੰਤਰੀ ਦਫਤਰ ਨੇ ਰੱਖਿਆ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਤੋਂ ਰਿਪੋਰਟ ਮੰਗੀ ਹੈ ਕਿਉਂਕਿ ਅਜਿਹਾ ਫੈਸਲਾ ਲਾਗੂ ਕਰਨਲਈ ਇਹਨਾ ਦੋਹਾਂ ਮੰਤਰਾਲਿਆਂ ਦੀ ਸਹਿਮਤੀ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਦਫਤਰ ਦੇ ਰਿਪੋਰਟ ਮੰਗਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਦੀ ਚਿਰੋਕਣੀ ਮੰਗ ਹੈ। ਉਹਨਾਂ ਕਿਹਾ ਕਿ ਇਹ ਪਹਿਲੇ ਭਾਰਤੀ ਜਰਨੈਲ ਸਨਜਿਹਨਾਂ ਨੇ ਇਤਿਹਾਸਕ ਲਾਲ ਕਿਲਾ ਫਤਿਹ ਕੀਤਾ ਸੀ ਤੇ ਇਸ ਲਈ ਮੁਗਲਾਂ ‘ਤੇ ਪਹਿਲੀ ਜਿੱਤ ਨੂੰ ਸਹੀ ਭਾਵਨਾ ਵਿਚ ਦਰਸਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਿੰਨਾਂ ਜਰਨੈਲਾਂ ਦੇ ਬੁੱਤ ਛੇਤੀ ਤੋਂਛੇਤੀ ਲੱਗਣੇ ਚਾਹੀਦੇ ਹਨ ਤਾਂ ਕਿ ਸਾਡੀ ਨਵੀਂ ਪੀੜੀ ਮੁਗਲਾਂ ‘ਤੇ ਪਹਿਲੀ ਭਾਰਤੀ ਫਤਿਹ ਤੋਂ ਜਾਣੂ ਹੋ ਸਕੇ।
ਇਸ ਇਤਿਹਾਸਕ ਘਟਨਾ ਦੀ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ 11 ਮਾਰਚ 1783 ਨੂੰ ਤਿੰਨਾਂ ਜਰਨੈਲਾਂ ਨੇ ਸ਼ਾਹ ਆਲਮ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਸੰਨ 1774 ਵਿਚ ਇਹਨਾਂ ਨੇਸ਼ਾਹਦਰਾ, ਪਹਾੜਗੰਜ ਤੇ ਜੈ ਸਿੰਘ ਪੁਰਾ ਇਲਾਕੇ ਜਿੱਤੇ ਸਨ। ਅੰਤਿਮ ਫਤਿਹ ਤੋਂ ਪਹਿਲਾਂ ਇਹਨਾਂ ਨੇ ਮਲਕਗੰਜ ਤੇ ਅਜਮੇਰੀਗੇਟ ‘ਤੇ ਵੀ ਜਿੱਤ ਦਰਜ ਕੀਤੀ ਸੀ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...