• ਉਮੀਦਵਾਰਾਂ ਨੂੰ ਇਤਰਾਜ਼ ਦਰਜ ਕਰਨ ਲਈ 14 ਦਸੰਬਰ ਸ਼ਾਮ 5 ਵਜੇ ਤੱਕ ਸਮਾਂ ਦਿੱਤਾ
ਚੰਡੀਗੜ, 12 ਦਸੰਬਰ (ਵਿਸ਼ਵ ਵਾਰਤਾ)-ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਲਈ ਮਾਸਟਰ ਕਾਡਰ ਅਧਿਆਪਕਾਂ ਦੀਆਂ 3582 ਪੋਸਟਾਂ ਦੀ ਭਰਤੀ ਕਰਨ ਲਈ 8 ਤੋਂ 10 ਦਸੰਬਰ ਤੱਕ ਲਏ ਗਏ ਟੈਸਟਾਂ ਉਪਰੰਤ ਵਿਸ਼ਾਵਾਰ ਟੈਸਟਾਂ ਦੀਆਂ ਉਤਰ ਪੁਸਤਕਾਂ ਵੈਬਸਾਈਟ ਉਪਰ ਅਪਲੋਡ ਕੀਤੀਆਂ ਗਈਆਂ ਹਨ। ਵਿਭਾਗ ਨੇ ਉਮੀਦਵਾਰਾਂ ਤੋਂ ਇਤਰਾਜ਼ ਮੰਗੇ ਹਨ ਅਤੇ ਕੋਈ ਵੀ ਉਮੀਦਵਾਰ ਵੈਬਸਾਈਟ ਉਪਰ ਉਤਰ ਪੁਸਤਕਾਂ ਦੇਖ ਕੇ 14 ਦਸੰਬਰ 2017 ਦੇ ਸ਼ਾਮ 5 ਵਜੇ ਤੱਕ ਆਨਲਾਈਨ ਇਤਰਾਜ਼ ਦੇ ਸਕਦਾ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਮਾਸਟਰ ਕਾਡਰ ਦੇ ਸਮਾਜਿਕ ਸਿੱਖਿਆ (393), ਗਣਿਤ (739), ਸਾਇੰਸ (1138), ਅੰਗਰੇਜ਼ੀ (393), ਪੰਜਾਬੀ (398), ਹਿੰਦੀ (521) ਵਿਸ਼ਿਆਂ ਦੀਆਂ ਕੁੱਲ 3582 ਅਸਾਮੀਆਂ ਨੂੰ ਭਰਨ ਸਬੰਧੀ ਵਿਸ਼ਾਵਾਰ ਟੈਸਟ ਮਿਤੀ 8 ਤੋਂ 10 ਦਸੰਬਰ ਤੱਕ ਕਰਵਾਇਆ ਗਿਆ ਸੀ। ਵਿਸ਼ਾਵਾਰ ਟੈਸਟਾਂ ਦੀ ਉਤਰ ਪੁਸਤਕਾਂ ਵਿਭਾਗ ਦੀ ਭਰਤੀ ਸ਼ਾਖਾ ਦੀ ਵੈਬਸਾਈਟ www.educationrecruitmentboard.
ਬੁਲਾਰੇ ਨੇ ਅਗਾਂਹ ਦੱਸਿਆ ਕਿ ਉਮੀਦਵਾਰ ਆਪਣੇ ਇਤਰਾਜ਼ ਸਿਰਫ਼ ਵਿਭਾਗ ਦੀ ਵੈਬਸਾਈਟ ‘ਤੇ ਹੀ ਦਰਜ ਕਰ ਸਕਦੇ ਹਨ। ਉਨਾ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਉਮੀਦਵਾਰ ਦੀ ਰਜਿਸਟਰਡ ਡਾਕ ਜਾਂ ਨਿੱਜੀ ਪੱਤਰ ‘ਤੇ ਵਿਭਾਗ ਨੂੰ ਉਤਰ ਪੁਸਤਕਾਂ ‘ਤੇ ਇਤਰਾਜ਼ਾਂ ਸਬੰਧੀ ਦਿੱਤੀ ਪ੍ਰਤੀ-ਬੇਨਤੀ ‘ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਉਹ ਪ੍ਰਤੀ-ਬੇਨਤੀ ਸਿੱਧੇ ਤੌਰ ‘ਤੇ ਰੱਦ ਕਰ ਦਿੱਤੀ ਜਾਵੇਗੀ।
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ ਛੋਟਾ ਥਾਣੇਦਾਰ...