ਭਾਰਤ ਤੇ ਸ੍ਰੀਲੰਕਾ ਦਰਮਿਆਨ ਮੋਹਾਲੀ ਵਨਡੇ ਕੱਲ੍ਹ

59


ਮੋਹਾਲੀ, 12 ਦਸੰਬਰ – ਭਾਰਤ ਅਤੇ ਸ੍ਰੀਲੰਕਾ ਦਰਮਿਆਨ ਤਿੰਨ ਮੈਚਾਂ ਦੀ ਲੜੀ ਦਾ ਦੂਸਰਾ ਮੈਚ ਭਲਕੇ ਮੋਹਾਲੀ ਦੇ ਪੀ.ਸੀ.ਏ ਸਟੇਡੀਅਮ ਵਿਚ ਖੇਡਿਆ ਜਾਵੇਗਾ| ਇਹ ਮੈਚ ਭਾਰਤੀ ਸਮੇਂ ਅਨੁਸਾਰ 11:30 ਵਜੇ ਸ਼ੁਰੂ ਹੋਵੇਗਾ| ਇਸ ਦੌਰਾਨ ਮੋਹਾਲੀ ਵਿਚ ਖਰਾਬ ਹੋਇਆ ਮੌਸਮ ਇਸ ਮੈਚ ਵਿਚ ਅੜਿੱਕਾ ਬਣ ਸਕਦਾ ਹੈ|
ਇਸ ਦੌਰਾਨ ਲੜੀ ਵਿਚ 0-1 ਨਾਲ ਪਿੱਛੇ ਚੱਲ ਰਹੀ ਟੀਮ ਇੰਡੀਆ ਨੂੰ ਲੜੀ ਵਿਚ ਬਣੇ ਰਹਿਣ ਲਈ ਇਹ ਮੈਚ ਹਰ ਹਾਲ ਵਿਚ ਜਿੱਤਣਾ ਜ਼ਰੂਰੀ ਹੈ| ਧਰਮਸ਼ਾਲਾ ਵਿਚ ਭਾਰਤੀ ਟੀਮ ਨੂੰ ਸ੍ਰੀਲੰਕਾ ਕੋਲੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ|
ਬੁੱਧਵਾਰ ਨੂੰ ਖੇਡੇ ਜਾਣ ਵਾਲੇ ਦੂਸਰੇ ਵਨਡੇ ਤੋਂ ਪਹਿਲਾਂ ਅੱਜ ਦੋਨਾਂ ਟੀਮਾਂ ਵੱਲੋਂ ਮੋਹਾਲੀ ਵਿਖੇ ਜਮ ਕੇ ਅਭਿਆਸ ਕੀਤਾ ਗਿਆ|