ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
पंजाब सरकार ने जारी किए कोरोना के नए निर्देश
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
भारतीय नोटों पर महात्मा गांधी के साथ गणेश और लक्ष्मी की तस्वीर हो -मुख्यमंत्री अरविंद केजरीवाल
ਪ੍ਰਨੀਤ ਕੌਰ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਹੋਣਗੇ ਸ਼ਾਮਲ
पंजाब सीएम भगवंत मान ने अपनी लाडली की फोटो टवीट पर की शेयर
पंजाब सीएम भगवंत मान ने अपनी लाडली की फोटो टवीट पर की शेयर
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮਿ੍ਤਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ
WishavWarta -Web Portal - Punjabi News Agency

Day: January 19, 2018

ਮਨਜਿੰਦਰ ਸਿੰਘ ਸਿਰਸਾ ਵਲੋਂ 20 ਆਪ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਸਿਫਾਰਸ਼ ਦਾ ਸਵਾਗਤ

ਇਹਨਾਂ ਦੀ ਨਿਯੁਕਤੀ ਲਈ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਨੂੰ ਵੀ ਅਯੋਗ ਕਰਾਰ ਦੇਵੇਗ ਚੋਣ ਕਮਿਸ਼ਨ ਸਿਰਸਾ ਨਵੀ ਦਿੱਲੀ,  ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਮੁਨਾਫੇ ਦੇ ਅਹੁਦੇ 'ਤੇ ਤਾਇਨਾਤ ਹੋਣ ਦੇ ਕਾਰਨ ਅਯੋਗ ਕਰਾਰ ਦੇਣ ਦੀ ਸਿਫਾਰਸ਼ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਅਯੋਗ ਕਰਾਰ ਦਿੱਤਾ ਜਾਵੇ ਕਿਉਂਕਿ ਇਸ ਨਿਯੁਕਤੀ ਵਾਸਤੇ ਇਕੱਲੇ ਉਹ ਹੀ ਜ਼ਿੰਮੇਵਾਰ ਵਿਅਕਤੀ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਫੈਸਲੇ ਨਾਲ ਜਨਤਕ ਜੀਵਨ ਵਿਚ ਪਾਰਦਰਸ਼ਤਾ ਹੋਰ ਵਧੇਗੀ ਤੇ ਇਸਦਾ ਸਾਰੇ ਨਿਆਂ ਪਸੰਦ ਲੋਕਾਂ ਨੂੰ ਸਵਾਗਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਵੱਖ ਕੇ ਦੁੱਖ ਹੋਇਆ ਹੈ ਕਿ ਚੋਣ ਕਮਿਸ਼ਨ ਨੇ ਸਿਰਫ ਇਹਨਾਂ ਵਿਧਾਇਕਾਂ ਨੂੰਅਯੋਗ ਕਰਾਰ ਦਿੱਤਾ ਹੈ ਜਦਕਿ ਸ੍ਰੀ  ਕੇਜਰੀਵਾਲ ਦੇ ਖਿਲਾਫ ਕੋਈ  ਕਾਰਵਾਈ ਨਹੀਂ ਕੀਤੀ ਜਿਹਨਾਂ ਨੇ ਇਹਨਾਂ ਵਿਅਕਤੀਆਂ ਦੀ ਨਿਯੁਕਤੀ ਕੀਤੀ ਹੈ। ਉਹਨਾ ਿਕਹਾ ਕਿ ਇਹ ਵਿਧਾਇਕ  ਤਾਂ ਅਸਲ ਵਿਚ ਲਾਲਚ ਦਾ ਨਤੀਜਾ ਭੁਗਤ ਰਹੇ ਹਨ ਤੇ ਅਸਲ ਦੋਸ਼ੀ ਕੇਜਰੀਵਾਲ ਹਨ। ਕੇਜਰੀਵਾਲ ਤੋਂ ਤੁਰੰਤ ਅਸਤੀਫੇ ਦੀ ਮੰਗ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਉਹਨਾਂ ਦੀਆਂ ਗਲਤ ਨੀਤੀਆਂ ਤੇ ਫੈਸਲਿਆਂ ਦੀ ਬਦੌਲਤ ਹੈ ਕਿ ਦਿੱਲੀ ਵਿਚ ਤਿੰਨ ਸਾਲਾਂ ਵਿਚ ਤੀਜੀ ਵਾਰ ਚੋਣ ਹੋਣ ਜਾ ਰਹੀ ਹੈ। ਉਹਨਾਂ ਕਿਹਾ ਕਿ ਜਨਤਾ ਵੱਲੋਂ ਟੈਕਸ ਦੇ ਰੂਪ ਵਿਚ ਅਦਾ ਕੀਤੇ ਗਏ ਸੈਂਕੜੇ ਕਰੋੜ ਰੁਪਏ ਇਹਨਾਂ ਖਾਲੀ ਸੀਟਾਂ'ਤੇ ਮੁੜ ਚੋਣ ਵਿਚ ਬਰਬਾਦ ਹੋ ਜਾਣਗੇ ਜਿਸ ਲਈ ਸਿਰਫ ਸ੍ਰੀ ਕੇਜਰੀਵਾਲ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਾ ਹੁਣ ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ ਹੈ। ਉਹਨਾ ਕਿਹਾ ਕਿ ਦਿੱਲੀ ਦੇ ਲੋਕ ਤਾਂ ਪਹਿਲਾਂ ਹੀ ਸ੍ਰੀ ਕੇਜਰੀਵਾਲ ਦੇ ਫੈਸਲਿਆਂ ਦੀ ਬਦੌਲਤ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਤੇ ਆਪ ਨੂੰ ਵੋਟ ਪਾਉਣ ਦੇ ਆਪਣੇ ਫੈਸਲੇ 'ਤੇ ਪਛਤਾ ਰਹੇ ਹਲ। ਉਹਨਾ ਕਿਹਾ ਕਿ ਕੇਜਰੀਵਾਲ ਨੂੰ ਤੁਰੰਤ ਅਸਤੀਫਾ ਦੇ ਕੇ ਲੋਕਾਂ ਨੂੰ ਆਪਣੀ ਮਰਜ਼ੀ ਦੀ ਨਵੀਂ ਸਰਕਾਰ ਬਣਾਉਣ ਦਾ ਮੌਕਾ ਦੇਣਾਚਾਹੀਦਾ ਹੈ ਅਤੇ ਲੋਕ ਉਹਨਾਂ ਦੀ ਪਾਰਟੀਨੂੰ ਜਿੰਨੀ ਛੇਤੀ ਸੰਭਵ ਹੋ ਸਕੇ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੇ ਹਨ।

ਆਜ਼ਾਦੀ ਦਿਹਾਡ਼ੇ ਦੇ ਪਰੋਗਰਾਮ ਤੋਂ ਘਰ ਪਰਤ ਰਹੀ ਅੱਠਵੀਂ ਦੀ ਵਿਦਿਆਰਥਣ ਨਾਲ ਬਲਾਤਕਾਰ

ਨਾਬਾਲਿਗ ਨਾਲ ਤਿੰਨ ਸਾਲ ਤੱਕ ਸੰਬੰਧ ਬਣਾਉਂਦਾ ਰਿਹਾ ਨੌਜਵਾਨ , ਵਿਆਹ ਨੂੰ ਕਿਹਾ ਤਾਂ ਮੁਕਰਿਆ ,ਪਰਚਾ ਦਰਜ 

ਫਿਰੋਜਪੁਰ ਨੌਜਵਾਨ ਇੱਕ ਨਾਬਾਲਿਗ ਵਿਦਿਆਰਥਣ ਨਾਲ ਤਿੰਨ ਸਾਲ ਤੱਕ ਸੰਬੰਧ ਬਣਾਉਂਦਾ ਰਿਹਾ ਹੈ । ਉਸਨੇ ਵਿਦਿਆਰਥਣ ਨਾਲ ਵਿਆਹ ਦਾ ਬਚਨ ਕੀਤਾ ਸੀ , ਪਰ ਹੁਣ ਜਦੋਂ ਬਾਲਿਗ ਹੋਈ ਤਾਂ ਨੌਜਵਾਨ ਵਿਆਹ ਤੋਂ ਮੁੱਕਰ ...

ਪੱਟੀ ਪੂਰਨ ਪੰਚਾਇਤ ਵੱਲੋਂ ਕੀਤੇ ਵਿਕਾਸ ਕਾਰਜਾਂ ਤੋਂ ਹੋਰਨਾ ਪੰਚਾਇਤਾਂ ਨੂੰ ਸਿੱਖਣ ਦੀ ਲੋੜ : ਈਸ਼ਾ ਕਾਲੀਆ

ਪੱਟੀ ਪੂਰਨ ਪੰਚਾਇਤ ਵੱਲੋਂ ਕੀਤੇ ਵਿਕਾਸ ਕਾਰਜਾਂ ਤੋਂ ਹੋਰਨਾ ਪੰਚਾਇਤਾਂ ਨੂੰ ਸਿੱਖਣ ਦੀ ਲੋੜ : ਈਸ਼ਾ ਕਾਲੀਆ

ਫਾਜ਼ਿਲਕਾ, 19 ਜਨਵਰੀ (ਵਿਸ਼ਵ ਵਾਰਤਾ)- ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹੇ ਦੇ ਪਿੰਡ ਪੱਟੀ ਪੂਰਨ ਦਾ ਦੌਰਾ ਕਰਕੇ ਪਿੰਡ ਵਿਚ ਕੀਤੇ ਗਏ ਸਰਵਪੱਖੀ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ ਮਾਡਲ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਅੱਗੇ ਵੱਧ ਰਹੇ ਇਸ ਪਿੰਡ ਦੇ ਵਿਕਾਸ ਕੰਮਾਂ ਤੋਂ ਬਾਗੋ-ਬਾਗ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਸਰਪੰਚ, ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਨੂੰ ਬਿਨਾਂ ਕਿਸੇ ਭੇਦਭਾਵ ਅਤੇਪਾਰਟੀਬਾਜ਼ੀ ਤੋਂ ਉਪਰਉਠ ਕੇ ਆਪਸੀ ਭਾਈਚਾਰਕ ਸਾਂਝ ਨਾਲ ਕੀਤੇ ਗਏ ਵਿਕਾਸ ਕਾਰਜਾਂ ਦੀ ਵਧਾਈ ਵੀ ਦਿੱਤੀ ਤੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਸ ਪਿੰਡ ਤੋਂ ਸਿੱਖਣ ਲਈ ਕਿਹਾ। ਇਸ ਪਿੰਡ ਵਿੱਚ ਵੱਖਵੱਖ ਵਿਕਾਸ ਕਾਰਜਾਂ ਲਈ ਅਗਾਂਹਵਧੂ ਪੰਚਾਇਤ ਵੱਲੋਂ ਲਗਪਗ 46 ਲੱਖ ਰੁਪਏ ਖਰਚ ਕੀਤੇ ਗਏ ਹਨ। ਪਿੰਡ ਵਿੱਚ ਹੋਏ ਇਨ੍ਹਾਂ ਵਿਕਾਸ ਕਾਰਜਾਂ ਨੂੰ ਵੇਖਦਿਆਂ ਨੈਸ਼ਨਲ ਅਵਾਰਡ ਲੈਣ ਲਈ ਵੀ ਭਵਿੱਖ ਵਿੱਚ ਚੌਣ ਹੋ ਸਕਦੀ ਹੈ।  ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੁੱਧਲ ਮੌਜੂਦ ਸਨ। ਦੌਰੇ ਦੌਰਾਨ ਡਿਪਟੀ ਕਮਿਸ਼ਨਰ ਮਲੋਟ-ਫਾਜ਼ਿਲਕਾ ਰੋਡ ਤੋਂ ਪਿੰਡ ਨੂੰ ਜਾਂਦੀ ਸਡ਼ਕ ਦੇ ਦੋਵੇਂ ਪਾਸਿਆਂ ਤੋਂ ਇਲਾਵਾ ਵਾਤਾਵਰਣ ਦੀ ਸੁੱਧਤਾ ਨੂੰ ਬਰਕਰਾਰ ਰੱਖਣ ਹਿਤ ਪਿੰਡ ਦੀ ਸਾਂਝੀਆਂ ਥਾਵਾਂ 'ਤੇ ਲਗਾਏ ਗਏ ਪੋਦਿਆਂ ਤੋਂ ਕਾਫੀ ਪ੍ਰਭਾਵਿਤ ਹੋਏ।ਪਿੰਡ ਦੀ ਸਾਫ-ਸਫਾਈ ਨੂੰ ਦੇਖ ਕੇ ਵੀ ਉਨ੍ਹਾਂ ਖੁਸ਼ੀ ਪ੍ਰਗਟ ਕੀਤੀ।ਉਨ੍ਹਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ 'ਤੇ ਪਿੰਡ ਵਾਸੀਆਂ ਦਾਵੀ ਧੰਨਵਾਦ ਕੀਤਾ ਹੈ।ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਸਰਪੰਚ ਸ. ਲਖਬੀਰ ਸਿੰਘ, ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਵਿਕਾਸ ਕੰਮ ਜਾਰੀ ਰੱਖਣ ਤਾਂ ਜੋ ਪੱਟੀਪੂਰਨ ਪਿੰਡ ਨੂੰ ਸੂਬੇ ਵਿੱਚ ਇਕ ਨਮੂਨੇ ਦੇ ਪਿੰਡ ਵੱਜੋਂ ਜਾਣਿਆ ਜਾ ਸਕੇ। ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤੇ ਗਏ ਯੋਗ ਉਪਰਾਲਿਆਂ ਸਦਕਾ ਹੀ ਇਹ ਪਿੰਡ ਨੈਸ਼ਨਲ ਅਵਾਰਡ ਦੀ ਸੂਚੀ ਵਿੱਚ ਸ਼ਾਮਿਲ ਹੋ ਸਕਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ. ਲਖਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ 'ਚ ਇਕ ਖੇਡ ਸਟੇਡੀਅਮ ਬਣਾਇਆ ਗਿਆ ਹੈ ਜਿਸ'ਤੇ ਹੁਣ ਤੱਕ ਪੰਜ ਲੱਖ ਦੀ ਲਾਗਤਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਇਥੋਂ ਦੀ ਇਕ ਢਾਣੀ ਲਈ ਡੇਢ ਲੱਖ ਦੀ ਲਾਗਤ ਨਾਲ ਸਾਫ ਪਾਣੀ ਪੀਣ ਵਾਸਤੇ ਆਰ.ਓ ਫਿਲਟਰ ਲਗਾਇਆ ਗਿਆ ਹੈ ।ਉਨ੍ਹਾਂ ਹੋਰ ਦੱਸਿਆ ਕਿ ਪਿੰਡ 'ਚ ਡੇਢ ਲੱਖਦੀ ਲਾਗਤ ਨਾਲ ਇਕ ਸ਼ਾਨਦਾਰ ਬਸ ਸਟੈਂਡ, ਦੱਸ ਲੱਖ ਦੀ ਲਾਗਤ ਨਾਲ ਸ਼ਮਸ਼ਾਨ ਘਾਟ,8 ਲੱਖ ਦੀ ਲਾਗਤ ਨਾਲ ਰਾਜੀਵ ਗਾਂਧੀ ਸੇਵਾ ਕੇਂਦਰ ਤੇ 5 ਲੱਖ ਦੀ ਲਾਗਤ ਨਾਲ ਕੰਮਿਉਨਿਟੀ ਹਾਲ ਬਣਾਇਆ ਗਿਆ ਹੈ। ਪਿੰਡ ਵਿੱਚ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਰਾਹੀਂ 5 ਲੱਖ ਦੀ ਲਾਗਤ ਖਰਚ ਕੇ ਇਕ ਸ਼ਾਨਦਾਰ ਪਾਰਕ ਬਣਾਉਣ ਦਾ ਵੀ ਕੰਮ ਚਲ ਰਿਹਾ ਹੈ। ਪਿੰਡ ਵਿੱਚ 3.5 ਲੱਖ ਦੀ ਲਾਗਤ ਨਾਲ ਬਲਵਿੰਦਰ ਸਿੰਘ ਯਾਦਗਾਰੀ ਲਾਇਬ੍ਰੇਰੀ ਬਣਾਈ ਗਈ ਜਿਸ ਵਿੱਚ ਪਿੰਡਦੇ ਵਸਨੀਕ ਆ ਕੇ ਰੋਜ਼ਾਨਾ ਅਖਬਾਰ ਤੇ ਖਾਸ ਤੌਰ 'ਤੇ ਬੱਚੇ ਤੇ ਬਜ਼ੁਰਗ ਕਿਤਾਬਾਂ ਪਡ਼੍ਹਦੇ ਹਨ। ਰੂਰਲ ਮਿਸ਼ਨ ਤਹਿਤ ਪਿੰਡ ਦੀ ਪੂਰੀ ਫਿਰਨੀ ਨੂੰ 4 ਲੱਖ ਦੀ ਲਾਗਤ ਨਾਲ ਪੱਕਾ ਕੀਤਾ ਗਿਆ ਹੈ।  ਪੰਚਾਇਤ ਵੱਲੋਂ ਮਗਨਰੇਗਾ ਮਜ਼ਦੂਰਾਂ ਰਾਹੀਂ ਲਗਪਗ 2 ਲੱਖ ਦੀ ਲਾਗਤ ਨਾਲ ਪਿੰਡ ਦੀ ਪਿਛਲੇ ਲੰਬੇ ਸਮੇਂ ਤੋਂ ਪੌਣੇ ਦੋ ਏਕਡ਼ ਬੰਜਰ ਪਈ ਜ਼ਮੀਨ ਨੂੰ ਵਾਹੀ ਯੋਗ ਬਣਾਇਆ ਗਿਆ ਹੈ। ਸਰਪੰਚ ਸ. ਢਿੱਲੋਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਸ਼ਮਸ਼ਾਨ ਘਾਟ, ਗੁਰਦੁਵਾਰਾ ਸਾਹਿਬ,ਸਰਕਾਰੀ ਸਕੂਲ ਤੋਂ ਇਲਾਵਾ ਪਿੰਡ ਦੀਸਡ਼ਕ 'ਤੇ ਪੌਦੇ ਵੀ ਲਗਾਏ ਗਏ ਹਨ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਭਵਿੱਖ ਵਿੱਚ ਢੇਡ ਏਕਡ਼ ਪੰਚਾਇਤੀ ਜ਼ਮੀਨ 'ਤੇ ਹੋਰ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਪਿੰਡ ਵਿੱਚ ਸਪੈਸ਼ਲ ਤੌਰ 'ਤੇ ਪੁਰਾਤਨ ਵਿਰਸੇ ਨੂੰ ਦਰਸ਼ਾਉਂਦੀਆਂ ਹੋਇਆ ਪੇਂਟਿੰਗਾਂ ਵੀ ਕਰਵਾਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੂੰ ਖੇਤੀਬਾਡ਼ੀ ਦੇ ਨਾਲਨਾਲ ਸਹਾਇਕ ਧੰਦੇ ਅਪਣਾਉਣ ਲਈ ਸਮੇਂ-ਸਮੇਂ 'ਤੇ ਖੇਤੀਬਾਡ਼ੀ ਵਿਭਾਗ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਂਦਾ ਹੈ। ਪਿੰਡ 'ਚ ਸਪੈਸ਼ਲ ਤੌਰ'ਤੇ ਇਕ ਸੁਝਾਅ ਤੇ ਸ਼ਿਕਾਇਤ ਬਕਸਾ ਵੀ ਲਗਾਇਆ ਗਿਆ ਹੈ ਜਿਸ ਨੂੰ ਹਫਤੇ ਵਿੱਚ ਇਕ ਵਾਰ ਖੋਲ ਕੇ ਸੁਝਾਵਾਂ 'ਤੇ ਅਮਲ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀ

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਚੌਥੀ ਸੂਚੀ ਜਾਰੀ

ਚੰਡੀਗੜ, 19 ਜਨਵਰੀ (ਵਿਸ਼ਵ ਵਾਰਤਾ)- ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸ ਵਿੰਗ ਦੀ ਚੌਥੀ ...

Navjot Sidhu condoles demise of renowned wrestler Sukhchain Singh Cheema

ਸ਼ਹਿਰਾਂ ਲਈ ਇਸ਼ਤਿਹਾਰ ਨੀਤੀ ਤੇ ਨਿਯਮ ਮਾਰਚ ਮਹੀਨੇ ਹੋਣਗੇ ਲਾਗੂ : ਸਿੱਧੂ

- ਸਾਰੇ ਸ਼ਹਿਰਾਂ ਦੀ ਇਕਸਾਰ ਦਿੱਖ ਨਜ਼ਰ ਆਵੇਗੀ - ਆਮਦਨ ਵਧਣ ਨਾਲ ਸ਼ਹਿਰੀ ਸਥਾਨਕ ਇਕਾਈਆਂ ਪੈਰਾਂ ਸਿਰ ਹੋਣਗੀਆਂ - ਉਲੰਘਣਾ ਕਰਨ ਵਾਲਿਆਂ ਨੂੰ ਹੋਣਗੀਆਂ ਵੱਡੀਆਂ ਸਜ਼ਾਵਾਂ ਤੇ ਜੁਰਮਾਨੇ - ਸਰਕਾਰੀ ...

Page 3 of 4 1 2 3 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Youtube

ਪੁਰਾਲੇਖ